ਪਤਨੀ ਹੱਤਿਆ ਮਾਮਲੇ ‘ਚ ਕ੍ਰਾਈਮ ਸ਼ੋਅ ਐਂਕਰ ਸੁਹੇਲ ਇਲਯਾਸੀ ਨੂੰ ਉਮਰਕੈਦ

ਨਵੀਂ ਦਿੱਲੀ – ਪੱਤਰਕਾਰ ਸੁਹੇਲ ਇਲਯਾਸੀ ਨੂੰ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਕੜਕਡੂਮਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ| ਇਹ ਮਾਮਲਾ 17 ਸਾਲ ਪੁਰਾਣਾ ਹੈ, ਜਦੋਂ ਕਿ ਕ੍ਰਾਈਮ ਸ਼ੋਅ ਦੇ ਐਂਕਰ ਸੁਹੇਲ ਇਲਯਾਸੀ ਦੀ ਪਤਨੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ| ਸ਼ੁਰੂਆਤੀ ਖਬਰਾਂ ਅਨੁਸਾਰ ਇਹ ਗੱਲ ਸਾਹਮਣੇ ਆਈ ਸੀ ਕਿ ਸੁਹੇਲ ਦੀ ਪਤਨੀ ਨੇ ਖੁਦਕੁਸ਼ੀ ਕੀਤੀ ਹੈ, ਪਰ ਬਾਅਦ ਵਿਚ ਪਤਾ ਲੱਗਾ ਸੀ ਕਿ ਇਹ ਮਾਮਲਾ ਖੁਦਕੁਸ਼ੀ ਦਾ ਨਹੀਂ ਬਲਕਿ ਹੱਤਿਆ ਦਾ ਹੈ|
ਸੁਹੇਲ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਸੀ| 17 ਸਾਲ ਬਾਅਦ ਇਸ ਕਤਲ ਮਾਮਲੇ ਦਾ ਫੈਸਲਾ ਆਇਆ ਹੈ|