ਪਠਾਨਕੋਟ ਹਮਲੇ ‘ਚ ਭਾਰਤ ਨੇ ਪਾਕਿ ਨੂੰ ਦਿੱਤੇ ਨਵੇਂ ਸਬੂਤ

3ਸ਼ਰੀਫ ਨੇ ਕਿਹਾ, ਪਾਕਿ ਸਬੂਤਾਂ ਦੇ ਅਧਾਰ ‘ਤੇ ਕਰ ਰਿਹਾ ਹੈ ਜਾਂਚ
ਲੰਡਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਖਿਆ ਹੈ ਕਿ ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿਚ ਭਾਰਤ ਨੇ ਉਹਨਾਂ ਨੂੰ ਨਵੇਂ ਸਬੂਤ ਦਿੱਤੇ ਹਨ। ਲੰਡਨ ਵਿੱਚ ਉਨ੍ਹਾਂ ਆਖਿਆ ਕਿ ਪਾਕਿਸਤਾਨ ਇਹਨਾਂ ਸਬੂਤਾਂ ਦੇ ਆਧਾਰ ਉਤੇ ਜਾਂਚ ਕਰ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਨਵਾਜ਼ ਸ਼ਰੀਫ਼ ਨੇ ਆਖਿਆ ਭਾਰਤੀ ਸਬੂਤਾਂ ਦੀ ਪਾਕਿਸਤਾਨ ਪੂਰੀ ਇਮਾਨਦਾਰੀ ਨਾਲ ਜਾਂਚ ਕਰ ਰਿਹਾ ਹੈ। ਸ਼ਰੀਫ਼ ਅਨੁਸਾਰ ਉਨ੍ਹਾਂ ਨੇ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੋਇਆ ਹੈ, ਜੋ ਭਾਰਤ ਜਾਵੇਗੀ ਅਤੇ ਹੋਰ ਸਬੂਤ ਇਕੱਠੇ ਕਰੇਗੀ। ਸ਼ਰੀਫ਼ ਨੇ ਆਖਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਸੀ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਸੀ।