ਚੰਡੀਗੜ: ਹਰਿਆਣਾ ਵਿਚ ਰਾਜ ਪੱਧਰ ਗਣਤੰਤਰ ਸਮਾਰੋਹ 26 ਜਨਵਰੀ ਨੂੰ ਚੰਡੀਗੜ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਕੌਮੀ ਝੰਡਾ ਫਹਿਰਾਉਣਗੇ। ਉਸ ਦਿਨ ਸ਼ਾਮ ਚੰਡੀਗੜ• ਵਿਚ ਹੀ ਐਟ-ਹੋਮ ਦਾ ਵੀ ਆਯੋਜਨ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਗੁੜਗਾਉਂ ਵਿਚ ਕੌਮੀ ਝੰਡਾ ਫਹਿਰਾਉਣਗੇ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ, ਪਲਵਲ ਅਤੇ ਹਰਿਆਣਾ ਵਿਧਾਨ ਸਭਾ ਦੀ ਡਿਪਟੀ ਸਪੀਕਰ ਸ੍ਰੀਮਤੀ ਸੰਤੋਸ਼ ਯਾਦਵ, ਝੱਜਰ ਵਿਚ ਕੌਮੀ ਝੰਡਾ ਫਹਿਰਾਉਣਗੇ
ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਫਰੀਦਾਬਾਦ, ਖਜ਼ਾਨਾ ਮੰਤਰੀ ਕੈਪਟਨ ਅਭਿਮਨਿਯੂ ਰੋਹਤਕ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ, ਜੀਂਦ, ਸਿਹਤ ਮੰਤਰੀ ਅਨਿਲ ਵਿਜ ਕੈਥਲ, ਲੋਕ ਨਿਰਮਾਣ ਮੰਤਰੀ ਨਰਵੀਰ ਸਿੰਘ ਰਿਵਾੜੀ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ, ਪਾਣੀਪਤ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਪਾਲ ਪਵਾਂਰ ਸੋਨੀਪਤ, ਸਹਿਕਾਰਤਾ ਰਾਜ ਮੰਤਰੀ ਵਿਕਰਮ ਸਿੰਘ ਯਾਦਵ, ਮਹੇਂਦਰਗੜ• (ਨਾਰਨੌਲ), ਜਨਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਘਨਸ਼ਾਮ ਸ਼ਰਾਫ ਸਿਰਸਾ, ਅਨੁਸੂਚਿਤ ਜਾਤੀ ਤੇ ਪਿਛੜਾ ਵਗਰ ਕਲਿਆਣ ਰਾਜ ਮੰਤਰੀ ਕ੍ਰਿਸ਼ਣ ਕੁਮਾਰ, ਹਿਸਾਰ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਣਦੇਵ ਕੰਬੋਜ ਕਰਨਾਲ ਅਤੇ ਖਾਨ ਤੇ ਭੌ ਵਿਗਿਆਨ ਰਾਜ ਮੰਤਰੀ ਨਾਇਬ ਸਿੰਘ, ਕੁਰੂਕਸ਼ੇਤਰ ਵਿਚ ਕੌਮੀ ਝੰਡਾ ਫਹਿਰਾਉਣਗੇ ।
ਇਸੇ ਤਰਾਂ, ਮੁੱਖ ਪਰਾਲੀਮਾਨੀ ਸਕੱਤਰ ਸ਼ਾਮ ਸਿੰਘ ਰਾਣਾ, ਯਮੁਨਾਨਗਰ, ਮੁੱਖ ਪਾਰਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ, ਪੰਚਕੂਲਾ, ਮੁੱਖ ਪਾਰਲੀਮਾਨੀ ਸਕੱਤਰ ਸ੍ਰੀਮਤੀ ਸੀਮਾ ਤਿਰਖਾ ਅੰਬਾਲਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਡਾ. ਕਮਲ ਗੁਪਤਾ ਭਿਵਾਨੀ ਵਿਚ ਕੌਮੀ ਝੰਡਾ ਫਹਿਰਾਉਣਗੇ।
ਕਿਸੇ ਵੀ ਮੰਤਰੀ ਦੇ ਸਮਾਰੋਹ ਸਥਾਨ ‘ਤੇ ਸਮੇਂ ਸਿਰ ਨਾ ਪਹੁੰਚਣ ਦੀ ਸਥਿਤੀ ਵਿਚ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਉਪ ਮੰਡਲ ਮੁੱਖ ਦਫ਼ਤਰਾਂ ਵਿਚ ਰਾਸ਼ਟਰੀ ਝੰਡਾ ਸਬੰਧਤ ਉਪਮੰਡਲ ਅਧਿਕਾਰੀਆਂ (ਨਾਗਰਿਕ) ਅਤੇ ਤਹਿਸੀਲ ਮੁੱਖ ਦਫ਼ਤਰਾਂ (ਜਿਥੇ ਤਹਿਸੀਲ ਮੁੱਖ ਦਫ਼ਤਰ ਵੱਖ ਹਨ) ਤਹਿਸੀਲਦਾਰ ਵੱਲੋਂ ਲਹਿਰਾਇਆ ਜਾਵੇਗਾ। ਮੰਡਲ, ਜ਼ਿਲ•ਾ, ਉਪਮੰਡਲ, ਤਹਿਸੀਲ ਮੁੱਖ ਦਫ਼ਤਰਾਂ ‘ਤੇ ਪੁਲਿਸ ਪਰੇਡ ਦਾ ਆਯੋਜਨ ਕੀਤਾ ਜਾਵੇਗਾ।















