ਪਠਾਨਕੋਟ ‘ਚ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਹਾਈ ਐਲਰਟ ਜਾਰੀ

ਪਠਾਨਕੋਟ : ਪਠਾਨਕੋਟ ਵਿਚ ਅੱਜ ਇਕ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਹਲਚਲ ਮਚ ਗਈ| ਇਸ ਦੌਰਾਨ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ| ਇਹ ਬੈਗ ਬੀਤੀ ਰਾਤ ਮਿਲਟਰੀ ਸਟੇਸ਼ਨ ਦੇ ਨੇੜੇ ਮਿਲਿਆ| ਇਸ ਬੈਗ ਨੂੰ ਸੈਨਾ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਿਸ ਵਿਚੋਂ ਸੈਨਾ ਦੀ ਵਰਦੀ ਮਿਲੀ ਹੈ| ਇਸ ਦੌਰਾਨ ਇਲਾਕੇ ਵਿਚ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ|