ਸਰਦੀ ਜ਼ੁਖਾਮ ਹੋਣ ‘ਤੇ ਤੁਹਾਨੂੰ ਜੋਰਦਾਰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਸਰਦੀ ਹੋਣ ‘ਤੇ ਹੀ ਛਿੱਕਾਂ ਆਉਣੀਆਂ ਸ਼ੁਰੂ ਹੁੰਦੀਆਂ ਹਨ। ਛਿੱਕਾਂ ਸਰੀਰ ‘ਚ ਦਾਖਲ ਹੋਣ ਵਾਲੇ ਕੀਟਾਣੂਆਂ ਤੋਂ ਬੱਚਣ ਦਾ ਕੁਦਰਤੀ ਤਰੀਕਾ ਵੀ ਹੈ। ਜਦੋਂ ਅਸੀਂ ਛਿੱਕ ਮਾਰਦੇ ਹਾਂ ਤਾਂ ਸਾਡੇ ਸਰੀਰ ‘ਚ ਦਾਖਲ ਹੋਣ ਵਾਲੇ ਹਾਨੀਕਾਰਕ ਬੈਕਟੀਰੀਆ 160 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਾਹਰ ਨਿਕਲਦੇ ਹਨ। ਇਸ ਨਾਲ ਅਸੀਂ ਕਈ ਗੰਭੀਰ ਬਿਮਾਰੀਆਂ ਤੋਂ ਬੱਚਦੇ ਹਾਂ।
1 ਬੈਕਟੀਰੀਆ ਦਾ ਸਰੀਰ ‘ਚ ਦਾਖਲ ਹੋਣਾ- ਛਿੱਕ ਹਾਨੀਕਾਰਕ ਬੈਕਟੀਰੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ ਪਰ ਇਸ ਦੇ ਰੋਕਣ ‘ਤੇ ਬੈਕਟੀਰੀਆਂ ਸਰੀਰ ‘ਚ ਰਹਿ ਜਾਂਦੇ ਹਨ ਅਤੇ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
2 ਛਿੱਕ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ- ਜੇਕਰ ਤੁਹਾਨੂੰ ਠੰਡ ਜਾਂ ਧੂੜ ਮਿੱਟੀ ਦੇ ਕਾਰਣ ਵਾਰ-ਵਾਰ ਛਿੱਕਾ ਆਉਂਦੀਆਂ ਹਨ ਤਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਛੁਟਕਾਰਾ ਪਾ ਸਕਦੇ ਹੋ।
1 ਅਦਰਕ- ਇਕ ਪਾਣੀ ‘ਚ ਥੋੜਾ ਜਿਹਾ ਅਦਰਕ ਉਬਾਲ ਲਓ ਅਤੇ ਕੋਸਾ ਕਰ ਕੇ ਇਸ ‘ਚ ਸ਼ਹਿਦ ਮਿਲਾ ਲਓ।
2 ਕਾਲੀ ਮਿਰਚ- ਕੋਸੇ ਪਾਣੀ ‘ਚ ਅੱਧਾ ਚਮਚ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਵੀ ਤੁਹਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।
3 ਸੌਂਫ਼ ਦੀ ਚਾਹ- ਤੁਸੀਂ ਪਾਣੀ ‘ਚ ਸੌਂਫ਼ ਪਾ ਕੇ ਉਬਾਲ ਲਓ। ਇਸ ਨੂੰ ਦਿਨ ‘ਚ 2 ਝਾਂ 3 ਵਾਰ ਪੀਣਾ ਚਾਹੀਦਾ ਹੈ।










