ਜਾਣੋ ਗੁੜ ਦੀ ਡੱਲੀ ਦੇ ਫ਼ਾਇਦੇ

Image Courtesy :jagbani(punjabkesar)

ਖਾਣਾ ਖਾਣ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਮਿੱਠਾ ਖਾਣਾ ਪਸੰਦ ਕਰਦੇ ਹਨ। ਅੱਜ ਕੱਲ੍ਹ ਲੋਕ ਆਈਸਕ੍ਰੀਮ ਅਤੇ ਚੌਕਲੇਟ ਦਾ ਸੇਵਨ ਕਰਨਾ ਪਸੰਦ ਕਰਦੇ ਹਨ, ਪਰ ਅੱਜ ਤੋਂ ਕੁੱਝ ਸਮਾਂ ਪਹਿਲਾਂ ਖਾਣੇ ਤੋਂ ਬਾਅਦ ਲੋਕ ਗੁੜ ਦਾ ਸੇਵਨ ਕਰਦੇ ਸਨ ਜਿਸ ਨਾਲ ਖਾਧਾ-ਪੀਤਾ ਪਚ ਜਾਂਦਾ ਸੀ। ਗੁੜ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਆਯੁਰਵੈਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਗੁੜ ‘ਚ ਮੌਜੂਦ ਤੱਤ ਸ਼ਰੀਰ ‘ਚੋਂ ਤੇਜ਼ਾਬ ਨੂੰ ਖ਼ਤਮ ਕਰ ਦਿੰਦੇ ਹਨ ਜਦਕਿ ਸ਼ੱਕਰ ਦੇ ਸੇਵਨ ਨਾਲ ਸ਼ਰੀਰ ‘ਚ ਤੇਜ਼ਾਬ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਰ ਕੇ ਕਈ ਬੀਮਾਰੀਆਂ ਲੱਗਦੀਆਂ ਹਨ। ਅਸੀਂ ਤੁਹਾਨੂੰ ਗੁੜ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਗੁੜ ਖਾਣ ਦੇ ਫ਼ਾਇਦਿਆਂ ਬਾਰੇ।
ਹੱਡੀਆਂ ਹੋਣਗੀਆਂ ਮਜ਼ਬੂਤ – ਗੁੜ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਕੈਲਸ਼ੀਅਮ ਦੇ ਨਾਲ ਫ਼ਾਸਫ਼ੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਕਮਜ਼ੋਰੀ ਕਰੇ ਖ਼ਤਮ – ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਦੁੱਧ ਦੇ ਨਾਲ ਗੁੜ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਗੁੜ ਸ਼ਰੀਰ ‘ਚ ਊਰਜਾ ਦਾ ਸਤਰ ਵਧਾ ਦਿੰਦਾ ਹੈ।
ਚਮੜੀ ਹੋ ਜਾਵੇਗੀ ਚਮਕਦਾਰ – ਇੱਕ ਹਫ਼ਤਾਂ ਰੋਜ਼ਾਨਾ ਗੁੜ ਖਾਣ ਨਾਲ ਤੁਹਾਡੀ ਚਮੜੀ ਸਾਫ਼ ਅਤੇ ਤੰਦਰੁਸਤ ਹੋ ਜਾਵੇਗੀ ਕਿਉਂਕਿ ਗੁੜ ਸ਼ਰੀਰ ‘ਚੋਂ ਹਾਨੀਕਾਰਕ ਟੌਕਸਿਨਜ਼ ਨੂੰ ਬਾਹਰ ਕੱਢ ਦਿੰਦਾ ਹੈ ਜਿਸ ਨਾਲ ਚਮੜੀ ਚਮਕਦਾਰ ਬਣਦੀ ਹੈ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਗੈਸ ਅਤੇ ਐਸੀਡਿਟੀ ਹੋਵੇਗੀ ਦੂਰ – ਗੁੜ ਦਾ ਸੇਵਨ ਕਰਨ ਦੇ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ। ਜੇਕਰ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਥੋੜ੍ਹਾ ਗੁੜ ਖਾ ਲੈਂਦੇ ਹੋ ਤਾਂ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਾਈਗਰੇਨ ਅਤੇ ਨੌਰਮਲ ਸਿਰ ਦਰਦ ਹੁੰਦਾ ਹੈ ਦੂਰ – ਗਾਂ ਦੇ ਘਿਓ ਨਾਲ ਗੁੜ ਖਾਣ ਨਾਲ ਮਾਈਗਰੇਨ ਅਤੇ ਨੌਰਮਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ। ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਲੀ ਪੇਟ ਪੰਜ ਮਿਲੀਲੀਟਰ ਗਾਂ ਦੇ ਘਿਓ ਦੇ ਨਾਲ 10 ਗਰਾਮ ਗੁੜ ਇੱਕ ਦਿਨ ‘ਚ ਦੋ ਵਾਰ ਖਾਣਾ ਚਾਹੀਦਾ ਹੈ। ਮਾਈਗਰੇਨ ਅਤੇ ਸਿਰ ਦਰਦ ‘ਚ ਆਰਾਮ ਮਿਲੇਗਾ।
ਐਜ਼ਮਾ ਨੂੰ ਕਰੇ ਦੂਰ – ਗੁੜ ‘ਚ ਐਂਟੀ ਐਲਰਜਿਕ ਤੱਤ ਹੁੰਦੇ ਹਨ। ਐਜ਼ਮਾ ਦੇ ਮਰੀਜ਼ ਜੇਕਰ ਗੁੜ ਦਾ ਸੇਵਨ ਰੋਜ਼ਾਨਾ ਕਰਨਗੇ ਤਾਂ ਉਨ੍ਹਾਂ ਨੂੰ ਸਾਹ ਲੈਣ ‘ਚ ਕੋਈ ਪਰੇਸ਼ਾਨੀ ਨਹੀਂ ਆਵੇਗੀ।
ਖ਼ੂਨ ਦੀ ਕਮੀ ਕਰੇ ਦੂਰ – ਸ਼ਰੀਰ ‘ਚ ਆਇਰਨ ਦੀ ਕਮੀ ਹੋਣ ‘ਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਗੁੜ ਆਇਰਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ। ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਗੁੜ ਖਾਨ ਨਾਲ ਸਰੀਰ ‘ਚ ਖ਼ੂਨ ਦੀ ਕਮੀ ਨਹੀਂ ਰਹਿੰਦੀ।
ਸੂਰਜਵੰਸ਼ੀ