ਮੁੰਬਈ : ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਬੱਸ ਨੂੰ ਭਿਆਨਕ ਅੱਗ ਲੱਗ ਗਈ। ਇਸ ‘ਚ ਝੁਲਸਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 21 ਦੇ ਕਰੀਬ ਲੋਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਝੁਲਸ ਗਏ।
ਹਾਦਸਾ ਨਾਸਿਕ-ਔਰੰਗਾਬਾਦ ਰੋਡ ‘ਤੇ ਹੋਇਆ ਹੈ। ਹਾਦਸੇ ਦੀ ਪੁਸ਼ਟੀ ਨਾਸਿਕ ਪੁਲਸ ਨੇ ਕੀਤੀ ਹੈ। ਨਾਸਿਕ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਲਾਸ਼ਾਂ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਅਸੀਂ ਅਜੇ ਵੀ ਡਾਕਟਰ ਦੇ ਮਾਧਿਅਮ ਰਾਹੀਂ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਲਾਉਣ ਦੀ ਕੋਸ਼ਿਸ ਕਰ ਰਹੇ ਹਾਂ। ਹਾਲਾਂਕਿ ਬੱਸ ‘ਚ ਅੱਗ ਕਿਵੇਂ ਲੱਗੀ, ਇਸ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।















