ਇੰਟਰਨੈਸ਼ਨਲ ਡੈਸਕ- ਨਾਈਜੀਰੀਆ ਦੀ ਇਕ ਅਦਾਲਤ ਨੇ ਕੋਕੀਨ ਦੀ ਸਮੱਗਲਿੰਗ ਦੇ ਮਾਮਲੇ ਵਿਚ 11 ਭਾਰਤੀ ਮਲਾਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੇ ਵਪਾਰਕ ਜਹਾਜ਼ ’ਤੇ 53 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਹੈ।
ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ (ਐੱਨ.ਡੀ.ਐੱਲ.ਈ.ਏ.) ਨੇ ਵੀਰਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਇਨ੍ਹਾਂ ਮਲਾਹਾਂ ਨੂੰ ਲੱਗਭਗ 6 ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਲਾਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਾਰਸ਼ਲ ਆਈਲੈਂਡਜ਼ ਤੋਂ 31.5 ਕਿਲੋਗ੍ਰਾਮ ਕੋਕੀਨ ਲਿਆ ਕੇ ਲਾਗੋਸ ਦੇ ਅਪਾਪਾ ਬੰਦਰਗਾਹ ਰਾਹੀਂ ਨਾਈਜੀਰੀਆ ਵਿਚ ਸਮੱਗਲਿੰਗ ਕੀਤੀ ਸੀ।















