ਨਵੇਂ ਵਾਇਰਸ ਦੀ ਦਸਤਕ ! ਸੈਂਕੜੇ ਕਾਵਾਂ ਦੀ ਅਚਾਨਕ ਹੋ ਗਈ ਮੌਤ, TN ਪ੍ਰਸ਼ਾਸਨ ਨੇ ਜਾਰੀ ਕੀਤਾ ਹਾਈ ਅਲਰਟ

ਚੇਨਈ- ਤਾਮਿਲਨਾਡੂ ਸਰਕਾਰ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਵੱਡੀ ਗਿਣਤੀ ‘ਚ ਕਾਵਾਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਾਈ ਅਲਰਟ ਜਾਰੀ ਕੀਤਾ। ਇਸ ਘਟਨਾ ਨਾਲ ਏਵੀਅਨ ਇਨਫਲੂਐਂਜਾ (ਬਰਡ ਫਲੂ) ਦੇ ਸੰਭਾਵਿਤ ਪ੍ਰਕੋਪ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੂਬੇ ਭਰ ‘ਚ ਪੋਲਟਰੀ ਕਿਸਾਨਾਂ ਅਤੇ ਜੰਗਲੀ ਪੰਛੀਆਂ ਨਾਲ ਜੁੜੇ ਲੋਕਾਂ ਲਈ ਸਖ਼ਤ ਸਾਵਧਾਨੀ ਉਪਾਅ ਜ਼ਰੂਰੀ ਕਰਦੇ ਹੋਏ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਜਨ ਸਿਹਤ ਨਿਰਦੇਸ਼ਕ ਡਾ. ਏ. ਸੋਮਸੁੰਦਰਮ ਨੇ ਕਿਹਾ ਕਿ ਜਨ ਸਿਹਤ ਅਤੇ ਰੋਗ ਰੋਕਥਾਮ ਡਾਇਰੈਕਟੋਰੇਟ (ਡੀਪੀਐੱਚ) ਨੇ ਵੀ ਇ ਵੱਖ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਸ ‘ਚ ਆਮ ਜਨਤਾ ਨੂੰ ਸਖ਼ਤ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ,”ਤਾਮਿਲਨਾਡੂ ‘ਚ ਬਰਡ ਫਲੂ ਦੀ ਮੌਜੂਦਗੀ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਜਾਰੀ ਸਰਕੂਲਰ ਦੇ ਆਧਾਰ ‘ਤੇ ਅਸੀਂ ਇਹ ਐਡਵਾਇਜ਼ਰੀ ਜਾਰੀ ਕੀਤੀ ਹੈ।” ਡੀਪੀਐੱਚ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਖੰਘ, ਜ਼ੁਕਾਮ, ਬੁਖ਼ਾਰ ਜਾਂ ਸਾਹ ਲੈਣ ‘ਚ ਪਰੇਸ਼ਾਨੀ ਵਰਗੇ ਫਲੂ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਡਾਕਟਰੀ ਮਦਦ ਲੈਣ।