ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਨਵਜੋਤ ਸਿੱਧੂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿਚ ਸਿੱਧੂ ਚੋਣ ਪ੍ਰਚਾਰ ਦੌਰਾਨ ਮੰਚ ’ਤੇ ਬੈਠੇ ਹੋਏ ਮੰਤਰ ਪੜ੍ਹਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਵਲੋਂ ਕਈ ਤਰ੍ਹਾਂ ਦੇ ਵਿਅੰਗ ਕੀਤੇ ਜਾ ਰਹੇ ਹਨ। ਦਰਅਸਲ ਮੰਗਲਵਾਰ ਨੂੰ ਉਹ ਚੋਣ ਪ੍ਰਚਾਰ ਲਈ ਜੋੜਾ ਫਾਟਕ ਨੇੜੇ ਦਸ਼ਮੇਸ਼ ਨਗਰ ਗਏ ਹੋਏ ਸਨ। ਉਥੇ ਉਨ੍ਹਾਂ ਨੇ ਰਾਜਵਿੰਦਰ ਮੋਹਕਮਪੁਰਾ ਦੇ ਨਿਵਾਸ ’ਤੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਦੋਂ ਰਾਜਵਿੰਦਰ ਸਿੰਘ ਖੁਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੰਚ ’ਤੇ ਬੈਠੇ ਨਵਜੋਤ ਸਿੱਧੂ ਆਪਣੇ ਆਪ ’ਚ ਹੀ ਮੰਤਰ ਪੜ੍ਹਨ ਲੱਗੇ। ਇਸ ਦੌਰਾਨ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਸਿੱਧੂ ਵਲੋਂ ਮੰਤਰ ਪੜ੍ਹਨ ਦੀ ਵੀਡੀਓ ਬਣਾ ਲਈ ਗਈ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
ਨਵਜੋਤ ਸਿੱਧੂ ਦੀ ਇਹ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਸਾਰਿਆਂ ਨੇ ਇਸ ’ਤੇ ਵੱਖੋ-ਵੱਖਰੀ ਪ੍ਰਤੀਕਿਰਿਆ ਕੀਤੀ ਅਤੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ। ਲੋਕਾਂ ਵਲੋਂ ਸਿੱਧੂ ਦੀ ਇਸ ਵੀਡੀਓ ਦੇ ਮੀਮਸ ਬਣਾ ਕੇ ਖੂਬ ਵਾਇਰਲ ਕੀਤੇ ਜਾ ਰਹੇ ਹਨ।















