ਅਮੇਠੀ— ਛੱਤੀਸਗੜ੍ਹ ਦੇ ਸੁਕਮਾ ‘ਚ ਹੋਏ ਨਕਸਲੀ ਹਮਲੇ ‘ਚ ਸ਼ਹੀਦ ਅਮੇਠੀ ਦੇ ਜਵਾਨ ਅਨਿਲ ਕੁਮਾਰ ਮੌਰਿਆ ਨੂੰ ਉਸ ਦੇ ਪਿੰਡ ‘ਚ ਸਨਮਾਨ ਨਾਲ ਆਖ਼ਰੀ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਭਾਰਤ ਮਾਤਾ ਦੀ ਜੈ ਅਤੇ ਜਦੋਂ ਤੱਕ ਸੂਰਜ ਚੰਨ ਰਹੇਗਾ, ਅਨਿਲ ਤੇਰਾ ਨਾਮ ਰਹੇਗਾ ਦੇ ਨਾਅਰੇ ਵੀ ਲੱਗੇ।
ਜ਼ਿਲੇ ਦੇ ਇੰਚਾਰਜ਼ ਮੰਤਰੀ ਮੋਹਸਿਨ ਰਾਜ, ਰਾਹੁਲ ਗਾਂਧੀ ਦੇ ਸੰਸਦ ਪ੍ਰਤੀਨਿਧੀ ਚੰਦਰਕਾਂਤ, ਅਮੇਠੀ ਵਿਧਾਇਕ ਗਰਿਮਾ ਸਿੰਘ, ਅਨੰਤ ਵਿਕਰਮ ਸਿੰਘ, ਗੌਰੀਗੰਜ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਸਮੇਤ ਰਾਜਨੀਤਿਕ ਹਸਤੀਆਂ ਨੇ ਵੀ ਸ਼ਹੀਦ ਦੇ ਮ੍ਰਿਤਕ ਦੇਹ ਸਰੀਰ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦ ਦੇ ਭਰਾ ਅਜੈ ਮੌਰਿਆ ਨੇ 11.26 ‘ਤੇ ਅਨਿਲ ਨੂੰ ਮੁਖ-ਅਗਨੀ ਦਿੱਤੀ।















