ਧੋਨੀ ਵਰਗੇ ਖਿਡਾਰੀ ਦਬਾਅ ‘ਚ ਹੋਰ ਵਧੀਆ ਪ੍ਰਦਰਸ਼ਨ ਕਰਦੇ ਨੇ : ਗਾਂਗੁਲੀ

ਨਵੀਂ ਦਿੱਲੀਂ ਸ਼੍ਰੀਲੰਕਾ ਨੂੰ ਭਾਰਤ ਨੇ ਟੈਸਟ ਸੀਰੀਜ਼ ਵਿੱਚ 3-0 ਅਤੇ ਵਨਡੇ ਸੀਰੀਜ਼ ਵਿੱਚ 5-0 ਨਾਲ ਮਜ਼ਾ ਚਖਾਇਆ, ਪਰ ਇਹ ਸੀਰੀਜ਼ ਸਿਰਫ਼ ਭਾਰਤ ਦੇ ਇਸ ਇਤਿਹਾਸਕ ਜਿੱਤ ਲਈ ਯਾਦ ਨਹੀਂ ਕੀਤੀ ਜਾਵੇਗੀ। ਸ਼੍ਰੀਲੰਕਾ ਖਿਲਾਫ਼ ਇਸ ਵਨਡੇ ਸੀਰੀਜ਼ ਵਿੱਚ ਇਸ ਸ਼ਾਨਦਾਰ ਜਿੱਤ ਲਈ ਇੱਕ ਸ਼ਖਸ ਨੂੰ ਵੀ ਯਾਦ ਕੀਤਾ ਜਾਵੇਗਾ ਅਤੇ ਉਸਦਾ ਨਾਮ ਹੈ ਮਹਿੰਦਰ ਸਿੰਘ ਧੋਨੀ। ਸੀਰੀਜ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਕਿ ਧੋਨੀ ਅਤੇ ਯੁਵਰਾਜ ਸਿੰਘ ਨੂੰ ਸ਼ਾਇਦ ਵਿਰਾਟ ਕੋਹਲੀ ਦੀ ਨਵੀਂ ਲੁਕ ਵਾਲੀ ਟੀਮ ਵਿੱਚ ਜਗ੍ਹਾ ਨਾ ਮਿਲੇ, ਪਰ ਜਿਸ ਤਰ੍ਹਾਂ ਨਾਲ ਧੋਨੀ ਨੇ ਵਨਡੇ ਮੈਚਾਂ ਵਿੱਚ ਪ੍ਰਦਰਸ਼ਨ ਕੀਤਾ ਹੈ ਉਸਦੇ ਬਾਅਦ ਉਨ੍ਹਾਂ ਨੇ ਨਾ ਕੇਵਲ ਚੋਣਕਰਤਾਵਾਂ, ਸਗੋਂ ਆਲੋਚਕਾਂ ਦੇ ਮੂੰਹ ਵੀ ਬੰਦ ਕਰਵਾ ਦਿੱਤੇ।
ਦੱਸ ਦਈਏ ਕਿ ਸਲੈਕਸ਼ਨ ਕਮੇਟੀ ਦੇ ਚੇਅਰਮੈਨ ਐਮ.ਐਸ.ਕੇ. ਪ੍ਰਸਾਦ ਨੇ ਸ਼੍ਰੀਲੰਕਾ ਦੌਰੇ ਲਈ ਧੋਨੀ ਨੂੰ ਟੀਮ ਵਿੱਚ ਜਗ੍ਹਾ ਤਾਂ ਦੇ ਦਿੱਤੀ ਪਰ ਇਹ ਵੀ ਜਿਤਾ ਦਿੱਤਾ ਕਿ ਜੇਕਰ ਧੋਨੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਤਾਂ ਦੂਜੇ ਵਿਕਲਪ ਦੀ ਤਲਾਸ਼ ਕਰਨੀ ਹੋਵੇਗੀ, ਪਰ ਸ਼੍ਰੀਲੰਕਾ ਵਿੱਚ ਆਪਣੇ ਬੱਲੇ ਦਾ ਕਮਾਲ ਦਿਖਾ ਕੇ ਧੋਨੀ ਨੇ ਪ੍ਰਸਾਦ ਨੂੰ ਵੀ ਉਨ੍ਹਾਂ ਦੀ ਤਾਰੀਫ਼ ਕਰਨ ਉੱਤੇ ਮਜ਼ਬੂਰ ਕਰ ਦਿੱਤਾ ਹੈ। ਪਿਛਲੇ ਦਿਨੀਂ ਹੀ ਪ੍ਰਸਾਦ ਨੇ ਧੋਨੀ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਸਨ।
ਦਰਅਸਲ, ਭਾਰਤੀ ਟੀਮ ਦੇ ਵਿਕਟਕੀਪਰ ਐਮ.ਐਸ. ਧੋਨੀ ਖਿਲਾਫ਼ ਆਲੋਚਕ ਮੋਰਚਾ ਖੋਲ੍ਹੇ ਹੋਏ ਸਨ ਅਤੇ ਲਗਾਤਾਰ ਉਨ੍ਹਾਂ ਦੇ ਪ੍ਰਦਰਸ਼ਨ ਉੱਤੇ ਸਵਾਲ ਉਠਾ ਰਹੇ ਸਨ, ਪਰ ਧੋਨੀ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਆਪਣੇ ਬੱਲੇ ਨਾਲ ਦਿੱਤਾ ਹੈ। ਸੌਰਵ ਗਾਂਗੁਲੀ ਨੇ ਧੋਨੀ ਉੱਤੇ ਬਿਆਨ ਦਿੱਤਾ, ”ਸੀਰੀਜ਼ ਤੋਂ ਪਹਿਲੇ ਧੋਨੀ ਉੱਤੇ ਸਵਾਲ ਚੁੱਕੇ ਜਾ ਰਹੇ ਸਨ। ਧੋਨੀ ਵਰਗੇ ਖਿਡਾਰੀਆਂ ਉੱਤੇ ਸਵਾਲ ਨਹੀਂ ਉਠਾਉਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਵਰਗੇ ਖਿਡਾਰੀ ਦਬਾਅ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਦੇ ਹਨ, ਜਿਦਾ ਕਿ ਧੋਨੀ ਨੇ ਸ਼੍ਰੀਲੰਕਾ ਖਿਲਾਫ਼ ਕੀਤਾ ਹੈ।”
ਸੌਰਵ ਗਾਂਗੁਲੀ ਨੇ ਟਾਈਮਸ ਆਫ਼ ਇੰਡੀਆ ਵਿੱਚ ਆਪਣੇ ਕਾਲਮ ਵਿੱਚ ਲਿਖਿਆ, ”ਧੋਨੀ ਵਰਗੇ ਖਿਡਾਰੀ ਆਪਣੇ ਆਲੋਚਕਾਂ ਨੂੰ ਹਮੇਸ਼ਾ ਗਲਤ ਸਾਬਤ ਕਰਦੇ ਹਨ। ਧੋਨੀ ਦਾ ਅਸਲੀ ਚੈਲੇਂਜ ਤਦ ਸ਼ੁਰੂ ਹੋਵੇਗਾ ਜਦੋਂ ਉਹ ਵੱਡੀਆਂ ਟੀਮਾਂ ਖਿਲਾਫ਼ ਖੇਡਣਗੇ। ਮੈਨੂੰ ਉਮੀਦ ਹੈ ਕਿ ਵਧੀਆ ਟੀਮਾਂ ਖਿਲਾਫ਼ ਉਹ ਆਪਣੇ ਪ੍ਰਦਰਸ਼ਨ ਦਾ ਪੱਧਰ ਹੋਰ ਉੱਤੇ ਲਿਜਾਣਗੇ।