ਦੱਖਣੀ ਗਾਜ਼ਾ ‘ਚ ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ 20 ਲੋਕਾਂ ਦੀ ਮੌਤ

ਯੇਰੂਸ਼ਲਮ – ਦੱਖਣੀ ਗਾਜ਼ਾ ਪੱਟੀ ਦੇ ਖਾਨ ਯੂਨਿਸ ਸ਼ਹਿਰ ਨੇੜੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (ਯੂ.ਐੱਨ.ਆਰ.ਡਬਲਯੂ.ਏ.) ਦੇ ਇਕ ਸਕੂਲ ‘ਤੇ ਇਜ਼ਰਾਈਲੀ ਹਮਲੇ ‘ਚ ਬੱਚਿਆਂ ਸਮੇਤ ਘੱਟੋ-ਘੱਟ 20 ਲੋਕ ਮਾਰੇ ਗਏ।
ਫਲਸਤੀਨੀ ਨਿਊਜ਼ ਏਜੰਸੀ WAFA ਨੇ ਦੱਸਿਆ ਕਿ ਸਕੂਲ ਬੇਘਰ ਲੋਕਾਂ ਲਈ ਪਨਾਹਗਾਹ ਸੀ। ਹਮਲੇ ‘ਚ ਵੱਡੀ ਗਿਣਤੀ ‘ਚ ਲੋਕ ਜ਼ਖਮੀ ਵੀ ਹੋਏ ਹਨ। ਏਜੰਸੀ ਦੇ ਅਨੁਸਾਰ, ਇਜ਼ਰਾਈਲੀ ਬਲਾਂ ਨੇ ਉੱਤਰੀ ਗਾਜ਼ਾ ਪੱਟੀ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਵੀ ਕਥਿਤ ਤੌਰ ‘ਤੇ ਢਹਿ-ਢੇਰੀ ਦਿੱਤਾ ਹੈ।