ਦਫ਼ਨ ਹੋਣ ਤੋਂ ਪਹਿਲਾਂ ਰਜਨੀ ਦਾ ਜਿਸਮ ਬਣਿਆ ਰਾਜ਼

download-300x150ਕਈ ਦਿਨਾਂ ਤੱਕ ਇਕ-ਦੂਜੇ ਨੂੰ ਦੇਖਣ, ਅੱਖਾਂ-ਅੱਖਾਂ ਵਿੱਚ ਗੱਲ ਕਰਨ ਅਤੇ ਚੋਰੀ ਚੋਰੀ ਮੁਸਕਰਾਉਣ ਤੋਂ ਬਾਅਦ ਬਿਸ਼ਣੂ ਨੇ ਪ੍ਰੇਮ ਸੱਦਾ ਦਿੱਤਾ, ਜਿਸਨੂੰ ਰਜਨੀ ਨੇ ਸਵੀਕਾਰ ਵੀ ਕਰ ਲਿਆ। ਉਸ ਤੋਂ ਬਾਅਦ ਵਿਸ਼ਨੂ ਰਜਨੀ ਦੇ ਚਿਹਰੇ ਤੇ ਨਜ਼ਰਾਂ ਜਮਾ ਕੇ ਬੋਲਿਆ, ਮੇਰੇ ਦਿਲ ਵਿੱਚ ਕੀ ਹੈ, ਬਾਅਦ ਵਿੱਚ ਦੱਸਾਂਗਾ, ਪਰ ਪਹਿਲਾਂ ਤੁਹਾਡੇ ਮਨ ਦੀ ਗੱਲ ਜਾਨਣਾ ਚਾਹੁੰਦਾ ਹਾਂ।
ਰਜਨੀ ਹੈਰਾਨ ਹੋ ਕੇ ਉਸਦੀਆਂ ਅੱਖਾਂ ਵਿੱਚ ਦੇਖਣ ਲੱਗੀ, ਤੁਸੀਂ ਪ੍ਰੇਮ ਨੂੰ ਸਵੀਕਾਰ ਕਰ ਲਿਆ, ਜਾਨਣ ਲਈ ਹੁਣ ਹੋਰ ਕੀ ਰਹਿ ਗਿਆ ਹੈ।
ਰਜਨੀ, ਤੂੰ ਕੋਈ ਕੁਆਰੀ ਲੜਕੀ ਨਹੀਂ, ਪਤੀ ਨੂੰ ਛੱਡ ਕੇ ਪੇਕੇ ਵਿੱਚ ਬੈਠੀ ਹੋਈ ਔਰਤ ਹੋ। ਵਿਸ਼ਨੂੰ ਨੇ ਕਿਹਾ, ਤੁਸੀਂ ਮੇਰੇ ਵਿੱਚ ਕੀ ਦੇਖਿਆ, ਜੋ ਤੁਸੀਂ ਮੈਨੂੰ ਪਿਆਰ ਕਰਨ ਲੱਗੀ?
ਰਜਨੀ ਦੇ ਚਿਹਰੇ ਤੇ ਸੁਰਖੀ ਫ਼ੈਲ ਗਈ, ਮੈਂ ਨਹੀਂ ਸਝਦੀ, ਤੁਹਾਨੂੰ ਦੱਸਣ ਦੀ ਜ਼ਰੂਰਤ ਹੈ ਕਿ ਪਿਆਰ ਕੀਤਾ ਨਹੀਂ ਜਾਂਦਾ, ਹੋ ਜਾਂਦਾ ਹੈ।
ਵਿਸ਼ਣੂ ਇਕ ਇਕ ਸ਼ਬਦ ਦੇ ਉਚਾਰਣ ‘ਤੇ ਜ਼ੋਰ ਦਿੰਦਾ ਹੋਇਆ ਬੋਲਿਆ, ਫ਼ਿਰ ਵੀ ਅਪਣਾ ਬਣਾਉਣ ਦੇ ਲਈ ਕੋਈ ਸਾਹਮਣੇ ਵਾਲੇ ਵਿੱਚ ਕੁਝ ਤਾਂ ਅਜਿਹਾ ਦੇਖਦਾ ਹੈ ਕਿ ਉਹ ਅਚਾਨਕ ਚੰਗਾ ਅਤੇ ਆਪਣਾ ਜਿਹਾ ਲੱਗਣ ਲੱਗਦਾ ਹੈ। ਮੈਨੂੰ ਦੇਖ ਕੇ ਵੀ ਤੁਹਾਡੇ ਮਨ ਵਿੱਚ ਕੋਈ ਖਿਆਲ ਆਇਆ ਹੋਵੇਗਾ।
ਪਤਾ ਨਹੀਂ, ਬੱਸ ਤੁਹਾਨੂੰ ਦੇਖਿਆ ਅਤੇ ਪਿਆਰ ਹੋ ਗਿਆ।
ਇਸ ਤਰ੍ਹਾਂ ਨਹੀਂ, ਸ਼ਰਮਾਏ ਬਿਨਾਂ ਖੁੱਲ੍ਹ ਕੇ ਦੱਸੋ, ਵਿਸ਼ਨੂੰ ਨੇ ਰਜਨੀ ਨੂੰ ਕੁਰੇਦਿਆ, ਚਲੋ, ਮੈਂ ਤੁਹਾਡੀ ਮੁਸ਼ਕਿਲ ਆਸਾਨ ਕਰ ਦਿੰਦਾ ਹਾਂ।
ਰਜਨੀ ਉਸਦੀਆਂ ਅੱਖਾਂ ਵਿੱਚ ਦੇਖਣ ਲੱਗੀ।
ਆਪਣੀ ਰੌਂਅ ਵਿੱਚ ਵਿਸ਼ਨੂੰ ਅੱਗੇ ਬੋਲਿਆ, ਮੈਂ ਸਮਝਦਾ ਹਾਂ ਕਿ ਮੈਨੂੰ ਦੇਖ ਕੇ ਤੁਹਾਡੇ ਮਨ ਵਿੱਚ ਇਹਨਾਂ ਤਿੰਨਾਂ ਵਿੱਚੋਂ ਕੋਈ ਇਕ ਖਿਆਲ ਆਇਆ ਹੋਵੇਗਾ। ਪਹਿਲਾ- ਕਾਸ਼, ਮੇਰਾ ਵਿਆਹ ਵਿਸ਼ਨੂੰ ਨਾਲ ਹੋਇਆ ਹੁੰਦਾ। ਦੂਜਾ- ਵਿਸ਼ੂੰ ਮਸਤ ਆਦਮੀ ਹੈ। ਜਿਸਮ ਦੀ ਪਿਆਸ ਬੁਝਾਉਣ ਦੇ ਲਈ ਇਹ ਵਧੀਆ ਰਹੇਗਾ। ਤੀਜਾ- ਜੀਵਨ ਵਿੱਚ ਪ੍ਰੇਮ ਦੀ ਜੋ ਕਮੀ ਆਈ ਹੈ, ਉਸਦੀ ਭਰਪਾਈ ਵਿਸ਼ਨੂੰ ਤੋਂ ਕੀਤੀ ਜਾ ਸਕਦੀ ਹੈ। ਦੱਸੋ, ਮੈਨੂੰ ਦੇਖ ਕੇ ਤੁਹਾਡੇ ਮਨ ਵਿੱਚ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਖਿਆਲ ਆਇਆ, ਜੋ ਤੁਹਾਡੇ ਤੇ ਫ਼ਿਦਾ ਹੋ ਗਈ। ਪਹਿਲਾ, ਦੂਜਾ ਜਾਂ ਤੀਜਾ?
ਤੀਜਾ। ਕਹਿ ਕੇ ਰਜਨੀ ਨੇ ਗੱਲ ਖਤਮ ਕਰ ਦਿੱਤੀ।
ਵਿਸ਼ਨੂੰ ਵੀ ਖੁਸ਼ ਹੋ ਗਿਆ ਕਿ ਉਸਦੀ ਚੜ੍ਹਦੀ ਉਮਰ ਨੂੰ ਦਰਕਿਨਾਰ ਕਰ ਕੇ ਪਰਾਈ ਨਾਰ ਉਸਨੂੰ ਪਿਆਰ ਦੇ ਕਾਬਲ ਸਮਝਦੀ ਹੈ। ਇਹ ਸਭ ਸੋਚਦੇ ਹੀ ਵਿਸ਼ਨੂੰ ਦੀ ਛਾਤੀ ਫ਼ੁੱਲ ਕੇ ਕਿਰਪਾ ਹੋ ਗਈ। ਵਿਸ਼ਨੂੰ ਵੀ ਖੁਸ਼ ਹੋ ਗਿਆ ਕਿ ਉਸਦੀ ਚੜ੍ਹਦੀ ਉਮਰ ਨੂੰ ਦਰਕਿਨਾਰ ਕਰ ਕੇ ਪਰਾਈ ਨਾਰ ਉਸਨੂੰ ਪਿਆਰ ਦੇ ਕਾਬਲ ਸਮਝਦੀ ਹੈ। ਇਹ ਸਭ ਸੋਚਦੇ ਹੀ ਵਿਸ਼ਨੂੰ ਦੀ ਛਾਤੀ ਫ਼ੁੱਲ ਕੇ ਦੁੱਗਣੀ ਹੋ ਗਈ।
ਪਰ! ਸੱਚ ਦੂਜਾ ਸੀ।
ਚਾਲੀ ਸਾਲਾ ਵਿਸ਼ਨੂੰ ਚੌਹਾਨ ਇੰਦੌਰ ਦੇ ਕਨਾਡੀਆ ਖੇਤਰ ਵਿੱਚ ਰਹਿੰਦਾ ਸੀ ਅਤੇ ਪੇਸ਼ੇ ਤੋਂ ਰਾਜਗੀਰ ਸੀ। ਉਹ ਵਿਆਹਿਆ ਹੀ ਨਹੀਂ, ਚਾਰ ਬੱਚਿਆਂ ਦਾ ਪਿਤਾ ਵੀ ਸੀ।
ਇਕ ਦਿਨ ਵਿਸ਼ਨੂੰ ਭਵਨ ਨਿਰਮਾਣ ਕਰ ਰਿਹਾ ਸੀ ਕਿ 22-24 ਸਾਲਾ ਲੜਕੀ ਉਸਦੇ ਕੋਲ ਆ ਕੇ ਬੋਲੀ, ਮਿਸਤਰੀ, ਇੱਥੇ ਮੇਰੇ ਲਾਇਕ ਕੋਈ ਕੰਮ ਹੈ?
ਵਿਸ਼ਨੂੰ ਨੇ ਮਸਾਲੇ ਤੇ ਚਲਦੀ ਕੰਨੀ ਰੋਕ ਕੇ ਕੰਮ ਮੰਗਾਉਣ ਵਾਲੀ ਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਿਆ। ਸਾਂਵਲਾ ਰੰਗ, ਔਸਤ ਕੱਦ-ਕਾਠੀ, ਦਿਲਕਸ਼ ਚਿਹਰਾ ਅਤੇ ਮੋਤੀ ਵਰਗੇ ਚਮਕਦੇ ਸਫ਼ੈਦ ਦੰਦ।
ਵਿਸ਼ਨੂੰ ਨੇ ਪੁੱਛਿਆ, ਕੀ ਨਾਂ ਹੈ?
ਰਜਨੀ।
ਤੁਸੀਂ ਜਾਣਦੀ ਹੋਵੋਗੀ ਕਿ ਭਵਨ ਨਿਰਮਾਣ ਵਿੱਚ ਹਲਕਾ-ਫ਼ੁਲਕਾ ਕੰਮ ਨਹੀਂ ਹੁੰਦਾ। ਕੋਈ ਵੀ ਕੰਮ ਕਰੋ, ਸਿਰ ਤੋਂ ਪੈਰ ਤੱਕ ਪਸੀਨਾ ਨਿਕਲ ਜਾਂਦਾ ਹੈ।
ਮਿਸਤਰੀ, ਮੈਂ ਜਾਣਦੀ ਹਾਂ  ਅਤੇ ਪਸੀਨਾਵਹਾਉਣ ਦੇ ਲਈ ਤਿਆਰ ਹੋ ਕੇ ਆਈ ਹਾਂ।
ਕੀ ਕਰ ਸਕਦੀ ਹੋ?
ਉਹ ਸਭ ਕਰ ਸਕਦੀ ਹਾਂ, ਜੋ ਤੁਸੀਂ ਕਹੋਗੇ।
ਤਸਲੇ ਵਿੱਚ ਰੇਤਾ-ਸੀਮਿੰਟ ਦਾ ਮਸਾਲਾ ਲਿਆ ਕੇ ਚੁਣੀਆਂ ਜਾ ਰਹੀਆਂ ਇੱਟਾਂ ਤੇ ਪਾ ਲਵੋਗੀ।
ਹਾਂ ਕਰ ਲਵਾਂਗੀ।
ਤਾਂ ਠੀਕ ਹੈ, ਕੱਲ੍ਹ ਤੋਂ ਕੰਮ ਤੇ ਆ ਜਾਣਾ। ਖੁਸ਼ ਹੋ ਕੇ ਰਜਨੀ ਚਲੀ ਗਈ। ਦੂਜੇ ਦਿਨ ਸਵੇਰੇ ਅੱਠ ਵਜੇ ਉਹ ਕੰਮ ਕਰਨ ਆ ਗਈ।
ਰਜਨੀ ਵੀ ਕਨਾਡੀਆ ਦੀ ਹੀ ਰਹਿਣ ਵਾਲੀ ਸੀ। ਉਸਦੇ ਪੇਕੇ ਵਿੱਚ ਗਰੀਬੀ ਨੇ ਸਥਾਈ ਤੌਰ ਤੇ ਪੈਰ ਪਸਾਰੇ ਹੋਏ ਸਨ। ਇਸਦੇ ਬਾਵਜੂਦ ਮਾਤਾ-ਪਿਤਾ ਨੇ ਜਿਵੇਂ-ਕਿਵੇਂ ਕਰ ਕੇ ਉਸਦਾ ਵਿਆਹ ਜ਼ਿਲ੍ਹਾ ਉਜੈਨ ਦੇ ਪਿੰਡ ਇਗੋਰੀਆ ਵਿੱਚ ਕਰ ਦਿੱਤਾ ਸੀ।
ਪੇਕੇ ਤੋਂ ਵਿਦਾ ਹੋ ਕੇ ਰਜਨੀ ਸਹੁਰੇ ਗਈ ਤਾਂ ਪਹਿਲੀ ਹੀ ਰਾਤ ਨੂੰ ਉਸਦਾ ਆਪਣੇ ਪਤੀ ਤੋਂ ਮੋਹ ਭੰਗ ਹੋ ਗਿਆ। ਰਜਨੀ ਨੇ ਹਮੇਸ਼ਾ ਸਰੀਰਕ ਪੱਖੋਂ ਤਾਕਤਵਰ ਪਤੀ ਦੀ ਤਮੰਨਾ ਰੱਖੀ ਸੀ। ਜਦਕਿ ਉਸਦਾ ਪਤੀ ਕਮਜ਼ੋਰ ਅਤੇ ਪਤਲਾ ਸੀ ਅਤੇ ਉਸਦੇ ਜੋਸ਼ ਨੂੰ ਸ਼ਾਂਤ ਨਹੀਂ ਕਰ ਸਕਦਾ ਸੀ।
ਦਸ ਦਿਨ ਬਾਅਦ ਰਜਨੀ ਫ਼ੇਰਾ ਪਾਉਣ ਆਈ ਤਾਂ ਮਾਤਾ ਪਿਤਾ ਨੂੰ ਕਹਿਣ ਲੱਗੀ, ਉਸ ਆਦਮੀ ਵਿੱਚ ਤੁਸੀਂ ਕੀ ਦੇਖਿਆ ਹੈ, ਜਿਸ ਨਾਲ ਮੇਰਾ ਵਿਆਹ ਕੀਤਾ। ਤੁਸੀਂ ਲੋਕਾਂ ਨੇ ਮੇਰੀ ਕਿਸਮਤ ਖਰਾਬ ਕਰ ਦਿੱਤੀ ਹੈ।
ਮਾਂ ਨੇ ਸਮਝਾਇਆ, ਨਾ ਚਾਹੁੰਦੇ ਹੋਏ ਕਦੀ ਕਦੀ ਅਣਚਾਹਿਆ ਸਮਝੌਤਾ ਕਰਨਾ ਪੈਂਦਾ ਹੈ, ਅਸੀਂ ਵੀ ਕੀਤਾ। ਚੰਗਾ ਲੜਕਾ ਦੇਖਦੇ ਤਾਂ ਉਹ ਚੰਗਾ ਦਹੇਜ ਵੀ ਦੇਖਦਾ। ਤੈਨੂੰ ਦਹੇਜ ਦੇਣ ਲਈ ਸਾਡੇ ਕੋਲ ਕੀ ਹੈ।
ਰਜਨੀ ਆਪਣੇ ਪੇਕੇ ਦੀਆਂ ਬੇਵਸੀਆਂ ਤੋਂ ਅਣਭਿੱਜ ਨਹੀਂ ਸੀ ਪਰ ਉਸਦੇ ਵੀ ਕੁਝ ਸੁਪਨੇ ਸਨ। ਕੁਝ ਅਰਮਾਨ ਸਨ। ਪਰਿਵਾਰ ਦੀ ਗਰੀਬੀ ਦੇ ਕਾਰਨ ਉਹ ਨਾ ਆਪਣੇ ਸੁਪਨੇ ਚਕਨਾਚੂਰ ਕਰ ਸਕਦੀ ਸੀ ਅਤੇ ਨਾ ਹੀ ਅਰਮਾਨਾਂ ਦਾ ਗਲਾ ਘੋਟ ਸਕਦੀ ਸੀ। ਉਸਨੇ ਐਲਾਨ ਕਰ ਦਿੱਤਾ ਕਿ ਉਹ ਸਹੁਰੇ ਨਹੀਂ ਜਾਵੇਗੀ।
ਰਜਨੀ ਦੀ ਜਿੱਦ ਨਾ ਚੱਲੀ। ਮਾਤਾ-ਪਿਤਾ ਨੇ ਜਬਰਦਸਤੀ ਉਸਨੂੰ ਸਹੁਰੇ ਭੇਜ ਦਿੱਤਾ। ਰਜਨੀ ਕੁਝ ਮਹੀਨੇ ਸਹੁਰੇ ਰਹੀ। ਪਤੀ ਦੇ ਨਾਲ ਗੁਜ਼ਾਰਾ ਕਰ ਸਕਣਾ ਅਸੰਭਵ ਹੋ ਰਿਹਾ ਸੀ ਤਾਂ ਉਹ ਸਹੁਰੇ ਵਿੱਚ ਸ਼ੋਰ ਮਚਾਉਣ ਲੱਗੀ। ਖੁੱਲ੍ਹ ਕੇ ਕਹਿ ਦਿੱਤਾ ਕਿ ਮੈਂ ਇਸ ਆਦਮੀ ਦੇ ਨਾਲ ਨਹੀਂ ਰਹਿ ਸਕਦੀ।
ਰਜਨੀ ਹੀ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਸਹੁਰੇ ਵਾਲੇ ਕੀ ਕਰ ਸਕਦੇ ਸਨ। ਬਿਰਾਦਰੀ ਦੇ ਕੁਝ ਲੋਕਾਂ ਨੂੰ ਬੁਲਾ ਕੇ ਉਹਨਾਂ ਨੇ ਤਲਾਕ ਕਰਵਾ ਦਿੱਤਾ। ਰਜਨੀ ਆਪਣੇ ਪੇਕੇ ਆ ਗਈ।
ਪੇਕੇ ਆਈ ਤਾਂ ਉਸਦੇ ਮਾਪਿਆਂ ਨੇ ਉਸਨੂੰ ਫ਼ਿਟਕਾਰ ਲਗਾਈ। ਪਿਤਾ ਨੇ ਕਹਿ ਦਿੱਤਾ ਕਿ ਤੈਨੂੰ ਪਾਲਣ ਲਈ ਸਾਡੇ ਕੋਲ ਕੁਝ ਨਹੀਂ, ਤੂੰ ਆਪਣਾ ਖਰਚਾ ਖੁਦ ਉਠਾ।
ਇਸ ਤੋਂ ਬਾਅਦ ਉਹ ਕੰਮ ਲੱਭਣ ਨਿਕਲ ਗਈ। ਰਜਨੀ ਨੂੰ ਜ਼ਿਆਦਾ ਪੈਸੇ ਵਾਲਾ ਹਲਕਾ-ਫ਼ੁਲਕਾ ਕੰਮ ਨਾ ਮਿਲਿਆ ਤਾਂ ਸਖਤ ਕੰਮ ਕਰਨ ਦਾ ਮਨ ਬਣਾ ਲਿਆ। ਮਿਹਨਤ ਜ਼ਰੂਰ ਜ਼ਿਆਦਾ ਲੱਗੇਗੀ ਪਰ ਪੈਸੇ ਵੀ ਤਾਂ ਜ਼ਿਆਦਾ ਮਿਲਣਗੇ। ਉਹ ਘਰੋਂ ਨਿਕਲੀ ਤਾਂ ਸੜਕ ਦੇ ਦੋਵੇਂ ਪਾਸੇ ਦੇਖਦੀ ਗਈ ਇਕ ਥਾਂ ਮਕਾਨ ਬਣ ਰਿਹਾ ਸੀ ਤਾਂ ਉਹ ਉਥੇ ਵਿਸ਼ਣੂੰ ਕੋਲ ਚਲੀ ਗਈ।
ਕੁਦਰਤੀ ਵਿਸ਼ਨੂੰ ਨੂੰ ਇੱਟਾਂ ਤੇ ਮਸਾਲਾ ਪਾਉਣ ਵਾਲੇ ਇਕ ਲੇਬਰ ਦੀ ਲੋੜ ਸੀ, ਉਸਨੇ ਦੂਜੇ ਦਿਨ ਰਜਨੀ ਨੂੰ ਕੰਮ ਤੇ ਰੱਖ ਲਿਆ। ਸਖਤ ਮਿਹਨਤ ਦਾ ਕੰਮ ਸਾਥੀਆਂ ਨਾਲ ਹੱਸ-ਬੋਲ ਕੇ ਕੀਤਾ ਜਾਂਦਾ ਹੈ ਤਾਂ ਜੋ ਸਰੀਰ ਵਿੱਚ ਥਕਾਵਟ ਅਤੇ ਦਿਮਾਗ ਤੇ ਬੋਝ ਨਾ ਮਹਿਸੂਸ ਹੋਵੇ। ਰਜਨੀ ਅਤੇ ਵਿਸ਼ਨੂੰ ਵੀ ਆਪਸ ਵਿੱਚ ਹਾਸਾ-ਮਜ਼ਾਕ ਕਰਨ ਲੱਗੇ।
ਉਦੋਂ ਤੱਕ ਰਜਨੀ ਦੇ ਮਨ ਵਿੱਚ ਵਿਸ਼ਨੂੰ ਦੇ ਪ੍ਰਤੀ ਕਿਸੇ ਕਿਸਮ ਦਾ ਗਲਤ ਭਾਅ ਨਹੀਂ ਸੀ। ਇਕ ਦਿਨ ਅਜਿਹਾ ਵਾਕਿਆ ਹੋਇਆ ਕਿ ਵਿਸ਼ਨੂੰ ਰਜਨੀ ਦੀਆਂ ਸੋਚਾਂ ਦਾ ਕੇਂਦਰ ਬਣ ਗਿਆ। ਹੋਇਆ ਇਹ ਕਿ ਇਕ ਦਿਨ ਵਿਸ਼ਨੂੰ ਅਲਮਾਰੀ ਦੀ ਡਿਜਾਇਨ ਕੱਢ ਰਿਹਾ ਸੀ ਅਤੇ ਨੇੜੇ ਖੜ੍ਹੀ ਰਜਨੀ ਉਸਦੀ ਕਾਰੀਗਰੀ ਦਾ ਨਮੂਨਾ ਦੇਖ ਰਹੀ ਸੀ। ਵਿਸ਼ਨੂੰ ਦਾ ਧਿਆਨ ਰਜਨੀ ਤੇ ਗਿਆ, ਤਾਂ ਉਹ ਮੁਸਕਰਾਇਆ, ਕੀ ਦੇਖ ਰਹੀ ਹੋ ਰਜਨੀ।
ਤੁਹਾਡੀ ਕਾਰੀਗਰੀ ਦੇਖ ਰਹੀ ਹਾਂ। ਇਸ ਦਰਮਿਆਨ ਹੀ ਦੋਵਾਂ ਵਿੱਚਕਾਰ ਕੁਝ ਖਿੱਚ ਪਈ। ਮਿਸਤਰੀ ਨੂੰ ਰਜਨੀ ਨੇ ਵੀ ਖੁੱਲ੍ਹਾ ਉਤਰ ਦਿੱਤਾ। ਇਸ ਤੋਂ ਬਾਅਦ ਨਜ਼ਰਾਂ ਲੜਾਉਣ ਦਾ ਸਿਲਸਿਲਾ ਅਰੰਭ ਹੋ ਗਿਆ। ਇਸ ਦਰਮਿਆਨ ਹੀ ਵਿਸ਼ਨੂੰ ਨੇ ਜਦੋਂ ਪ੍ਰਪੋਜ ਕੀਤਾ ਤਾਂ ਰਜਨੀ ਨੇ ਇਨਕਾਰ ਨਾ ਕੀਤਾ।
ਕੁਝ ਦਿਨ ਰਜਨੀ ਅਤੇ ਵਿਸ਼ਨੂੰ ਦਾ ਮੇਲ-ਮਿਲਾਪ ਚੱਲਿਆ, ਫ਼ਿਰ ਵਿਸ਼ਨੂੰ ਉਸਦੀ ਦੇਹ ਵਿੱਚ ਉਤਰਨ ਦੀ ਯੋਜਨਾ ਬਣਾਉਣ ਲੱਗਿਆ। ਸਾਈਟ ਤੇ ਪਹੁੰਚ ਕੇ ਵਿਸ਼ਨੂੰ ਨੇ ਚਾਰੇ ਪਾਸੇ ਦੇਖਿਆ। ਦੂਰ-ਦੂਰ ਤੱਕ ਉਹਨਾਂ ਨੂੰ ਦੇਖਣ ਵਾਲਾ ਨਜ਼ਰ ਨਾ ਆਇਆ ਤਾਂ ਰਜਨੀ ਦਾ ਹੱਥ ਪਕੜ ਕੇ ਮਕਾਨ ਵਿੱਚ ਦਾਖਲ ਹੋ ਗਿਆ।ਉਸ ਦਿਨ ਤੋਂ ਬਾਅਦ ਰਜਨੀ ਅਤੇ ਵਿਸ਼ਨੂੰ ਇਕ ਦੂਜੇ ਦੇ ਹੋ ਗਏ।
ਇਕ-ਦੂਜੇ ਦੇ ਰੰਗ ਵਿੱਚ ਦੋਵੇਂ ਅਜਿਹੇ ਰੰਗੇ ਗਏ ਕਿ ਉਹਨਾਂ ਨੇ ਬਿਨਾਂ ਵਿਆਹ ਕੀਤੇ ਹੀ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ। ਵਿਸ਼ਨੂੰ ਨੇ ਕਨਾਡੀਆ ਵਿੱਚ ਹੀ ਕਿਰਾਏ ਦਾ ਇਕ ਮਕਾਨ ਲੈ ਕੇ ਰਜਨੀ ਨੂੰ ਉਸ ਵਿੱਚ ਰੱਖ ਲਿਆ। ਉਸਦਾ ਸਾਰਾ ਖਰਚ ਵਿਸ਼ਨੂੰ ਹੀ ਕਰਦਾ ਸੀ। ਉਸਨੂੰ ਸੰਤੁਸ਼ਟੀ ਦੇ ਲਈ ਇਹੀ ਬਹੁਤ ਸੀ ਕਿ ਰਜਨੀ ਦੀ ਸਾਰੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ ਸੀ। ਦੋ-ਤਿੰਨ ਮਹੀਨੇ ਬਾਅਦ ਰਜਨੀ ਗਰਭਵਤੀ ਹੋ ਗਈ, ਪਰ ਜਮਾਨੇ ਦੇ ਲਈ ਉਹ ਵਿਸ਼ਨੂੰ ਦੀ ਪਤਨੀ ਨਹੀਂ, ਰਖੇਲ ਸੀ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸਦਾ ਪੁੱਤਰ ਨਜਾਇਜ਼ ਸਬੰਧਾਂ ਦਾ ਅੰਜ਼ਾਮ ਸੀ। ਇਸ ਕਰ ਕੇ ਰਜਨੀ ਆਪਣੇ ਮੱਥੇ ਤੇ ਰਖੇਲ ਅਤੇ ਬੇਟੇ ਦੇ ਮੱਥੇ ਤੇ ਹਰਾਮੀ ਦਾ ਠੱਪਾ ਨਹੀਂ ਲਗਾਉਣਾ ਚਾਹੁੰਦੀ ਸੀ।
ਰਜਨੀ ਨੇ ਵਿਆਹ ਦੇ ਲਈ ਵਿਸ਼ਨੂੰ ਤੇ ਦਬਾਅ ਪਾਉਣਾ ਆਰੰਭ ਕਰ ਦਿੱਤਾ ਤਾਂ ਉਹ ਪ੍ਰੇਸ਼ਾਨ ਹੋ ਗਿਆ। ਉਹ ਰਜਨੀ ਦੀ ਦੇਹ ਨੂੰ ਤਾਂ ਭੋਗਣਾ ਚਾਹੁੰਦਾ ਸੀ ਪਰ ਉਸ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾਸੀ। ਰਜਨੀ ਜਦੋਂ ਵਿਆਹ ਦੀ ਜਿੱਦ ਤੇ ਅੜ ਗਈ ਤਾਂ ਵਿਸ਼ਨੂੰ ਨੇ ਰਜਨੀ ਤੋਂ ਮੁਕਤੀ ਪਾਉਣ ਲਈ ਸੋਚਣਾ ਆਰੰਭ ਕਰ ਦਿੱਤਾ।ਸੰਕਟ ਦੀ ਇਸ ਘੜੀ ਵਿੱਚ ਵਿਸ਼ਨੂੰ ਨੂੰ ਚਾਚੇ ਸਹੁਰੇ ਜੀਵਨ ਪਰਮਾਰ ਦੀ ਯਾਦ ਆਈ। 28 ਸਾਲਾ ਪਰਮਾਰ ਲਸੂਡੀਆ ਛਤਰਧਾਰ, ਜ਼ਿਲ੍ਹਾ ਦੇਵਾਸ ਵਿੱਚ ਰਹਿੰਦਾ ਸੀ।
ਉਮਰ ਵਿੱਚ ਜਵਾਈ ਸਹੁਰੇ ਤੋਂ ਵੱਡਾ ਨਹੀਂਸੀ। ਇਸ ਕਰ ਕੇ ਦੋਵਾਂ ਦੀ ਦੋਸਤੀ ਸੀ। ਵਿਸ਼ਨੂੰ ਨੇ ਆਪਣੀ ਸਮੱਸਿਆ ਜੀਵਨ ਨੂੰ ਦੱਸੀ। ਇਹ ਸਮੱਸਿਆ ਜੀਵਨ ਦੀ ਭਤੀਜੀ ਯਾਨਿ ਵਿਸ਼ਨੂੰ ਦੀ ਪਤਨੀ ਨਾਲ ਜੁੜੀ ਸੀ, ਅੰਤ ਆਪਸ ਵਿੱਚ ਸਲਾਹ ਕਰ ਕੇ ਦੋਵੇਂ ਇਸ ਨਤੀਜੇ ਤੇ ਪਹੁੰਚੇ ਕਿ ਰਜਨੀ ਨੂੰ ਜਿਉਂਦਾ ਛੱਡਣਾ ਵਿਸ਼ਨੂੰ ਦੇ ਪਰਿਵਾਰਕ ਜੀਵਨ ਲਈ ਘਾਤਕ ਸਿੱਧ ਹੋ ਸਕਦਾ ਹੈ।
ਕਤਲ ਵਰਗਾ ਸੰਗੀਨ ਜ਼ੁਰਮ ਕਰ ਸਕਣ ਦੀ ਹਿੰਮਤ ਵਿਸ਼ਨੂੰ ਵਿੱਚ ਨਹੀਂ ਸੀ। ਇਯ ਕਰ ਕੇ ਜੀਵਨ ਨੇ ਉਸਨੂੰ ਹੌਸਲਾ ਦਿੱਤਾ, ਤੂੰ ਰਜਨੀ ਨੂੰ ਲੈ ਕੇ ਦੇਵਾਸ ਆ ਜਾਣ। ਕਤਲ ਵੀ ਹੋ ਜਾਵੇਗਾ ਅਤੇ ਲਾਸ਼ ਵੀ ਠਿਕਾਣੇ ਲੱਗ ਜਾਵੇਗੀ।
ਤਹਿ ਹੋਇਆ ਕਿ 11 ਜੂਨ ਨੂੰ ਰਾਤ ਹੁੰਦੇ ਹੀ ਵਿਸ਼ਨੂੰ ਰਜਨੀ ਨੂੰ ਲੈ ਕੇ ਦੇਵਾਸ ਪਹੁੰਚ ਜਾਵੇਗਾ। ਜਿਸ ਪ੍ਰਕਾਰ ਜੀਵਨ ਦੀ ਜਵਾਈ ਵਿਸ਼ਨੂੰ ਨਾਲ ਦੋਸਤੀ ਸੀ, ਉਸੇ ਤਰ੍ਹਾਂ ਭਾਣਜੇ ਗਣੇਸ਼ ਪੁੱਤਰ ਕੈਲਾਸ਼ ਨਿਵਾਸੀ ਬਜੇਪੁਰ ਨਾਲ ਵੀ ਉਸਦੀ ਦੋਸਤੀ ਸੀ। ਕਹਿ ਸਕਦੇ ਹਾਂ ਕਿ ਤਿੰਨੇ ਲੰਗੋਟੀਏ ਯਾਰ ਸਨ।
ਪਲਾਨ ਬਣਾਉਣ ਤੋਂ ਬਾਅਦ ਜੀਵਨ ਨੇ ਗਣੇਸ਼ ਨੂੰ ਫ਼ੋਨ ਕਰ ਕੇ ਸਾਰੀ ਗੱਲ ਦੱਸੀ, ਫ਼ਿਰ ਬੋਲਿਆ, 11 ਜੂਨ ਨੂੰ ਦਿਨ ਵਿੱਚ ਹੀ ਤੁਸੀਂ ਆਪਣੇ ਖੇਤ ਵਿੱਚ ਲਾਸ਼ ਦਫ਼ਨਾਉਣ ਲਾਇਕ ਖੱਡਾ ਖੋਦ ਲੈਣਾ। ਰਜਨੀ ਦੀ ਹੱਤਿਆ ਕਰ ਕੇ ਅਸੀਂ ਲਾਸ਼ ਉਸੇ ਖੱਡੇ ਵਿੱਚ ਦਫ਼ਨਾ ਦਿਆਂਗੇ। ਖੇਤ ਨੂੰ ਖਾਦ ਮਿਲ ਜਾਵੇਗੀ ਅਤੇ ਕਿਸੇ ਨੂੰ ਭਿਣਕ ਵੀ ਨਹੀਂ ਲੱਗੇਗੀ।
ਗਣੇਸ਼ ਨੇ ਹਾਮੀ ਭਰ ਦਿੱਤੀ।
11 ਜੂਨ ਨੂੰ ਵਿਸ਼ਨੂੰ ਰਜਨੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਾਈਕ ਤੇ ਦੇਵਾਸ ਲੈ ਗਿਆ। ਉਹ ਦੋਵੇਂਰਾਤ 9 ਵਜੇ ਲਸੂੜੀਆ ਛਤਰਘਾਰ ਸਥਿਤ ਜੀਵਨ ਦੇ ਘਰ ਪਹੁੰਚੇ। ਜੀਵਨ ਉਹਨਾਂ ਦੋਵਾਂ ਨੂੰ ਬਜੇਪੁਰ ਲੈ ਗਿਅ, ਜਿੱਥੇ ਲਾਸ਼ਾਂ ਦਫ਼ਨਾਉਣ ਲਈ ਗਣੇਸ਼ ਖੱਡਾ ਪੁੱਟ ਕੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ।
ਰਜਨੀ ਦੀ ਸੁੰਦਰਤਾ ਦੇਖਕੇ ਜੀਵਨ ਅਤੇ ਗਣੇਸ਼ ਦੀ ਨੀਅਤ ਖਰਾਬ ਹੋ ਗਈ। ਉਹਨਾਂ ਨੇ ਆਪਣੀ ਇੱਛਾ ਵਿਸ਼ਨੂੰ ਨੂੰ ਦੱਸੀ। ਰਜਨੀ ਨੂੰ ਮਾਰਨਾ ਹ ਹੈ, ਕਿਉਂ ਨਾ ਮਾਰਨ ਤੋਂ ਪਹਿਲਾਂ ਅਸੀਂ ਵੀ ਉਸਦੀ ਜਵਾਨੀ ਦਾ ਰਸ ਚੱਲ ਲਈਏ।
ਵਿਸ਼ਨੂੰ ਨੂੰ ਕੀ ਇਤਰਾਜ਼ ਹੁੰਦਾ। ਖੇਤ ਦੇ ਕੋਲ ਝਾੜੀਆਂ ਦੇ ਪਿੱਛੇ ਪਹਿਲਾਂ ਵਿਸ਼ਨੂੰ ਨੇ ਰਜਨੀ ਨਾਲ ਸੰਗਮ ਕੀਤਾ। ਫ਼ਿਰ ਗਣੇਸ਼ ਅਤੇ ਜੀਵਨ ਉਸ ਤੇ ਟੁੱਟ ਪਏ। ਰਜਨੀ ਆਪਣੇ ਬਚਾਅ ਲਈ ਚੀਖਣ ਲੱਗੀ। ਰਾਤ 11 ਵਜੇ ਉਸਦੀਆਂ ਚੀਖਾਂ ਸੁਣਨ ਵਾਲਾ ਕੌਣ ਸੀ। ਤਿੰਨਾਂ ਨੇ ਮਿਲ ਕੇ ਰਜਨੀ ਨੂੰ ਬੁਰੀ ਤਰ੍ਹਾਂ ਕੁੱਟਿਆ, ਫ਼ਿਰ ਨਗਨ ਕਰ ਕੇ ਵਾਰੀ ਵਾਰੀ ਗਣੇਸ਼ ਅਤੇ ਜੀਵਨ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਗਲਾ ਦਬਾਅ ਕੇ ਉਸਦੀ ਹੱਤਿਆ ਕਰ ਕੇ ਲਾਸ਼ ਖੱਡੇ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਬਲਾਤਕਾਰ-ਹੱਤਿਆ ਤੋਂ ਬਾਅਦ ਤਿੰਨੇ ਇੰਨੇ ਡਰ ਗੲੈ ਕਿ ਖੱਡਾ ਠੀਕ ਤਰੀਕੇ ਨਾਲ ਭਰਨ ਦੀ ਹੋਸ਼ ਨਾ ਰਹੀ।
12 ਜੂਨ ਨੂੰ ਕੈਲਾਸ਼ ਨੇ ਆਪਣੇ ਖੇਤਾਂ ਵਿੱਚ ਲਾਸ਼ ਦੇਖੀ ਤਾਂ ਪੁਲਿਸ ਨੂੰ ਖਬਰ ਕੀਤੀ। ਪੁਲਿਸ ਆ ਗਈ ਅਤੇ ਖੱਡੇ ਤੋਂ ਨਗਨ ਹਾਲਤ ਵਿੱਚ ਲਾਸ਼ ਕੱਢ ਕੇ ਮੁਆਇਨਾ ਕੀਤਾ ਤਾਂ ਪਾਇਆ ਕਿ ਮ੍ਰਿਤਕਾ ਦੇ ਹੱਥ ਤੇ ਰਜਨੀ ਨਾਲ ਵਿਸ਼ਨੂੰ ਵੀ ਖੁਦਿਆ ਹੋਇਆ ਸੀ। ਇਸ ਤੋਂ ਪਤਾ ਲੱਗਿਆ ਕਿ ਮ੍ਰਿਤਕਾ ਦਾ ਨਾਂ ਰਜਨੀ ਸੀ। ਰਜਨੀ ਤੋਂ ਬਾਅਦ ਸ਼ਬਦ ਜੋ ਸ਼ਬਦ ਖੁਦਿਆ ਸੀ, ਉਸ ਤੋਂ ਜ਼ਾਹਿਰ ਹੁੰਦਾ ਸੀ ਕਿ ਉਹ ਉਸਦੀ ਪਤਨੀ ਹੈ।
ਸ਼ਨਾਖਤ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਪਰਚਾ ਦਰਜ ਕੀਤਾ ਗਿਆ। ਕਈ ਮਹੀਨੇ ਬਾਅਦ ਦੇਵਾਸ ਪੁਲਿਸ ਨੂੰ ਪਤਾ ਲੱਗਿਆ ਕਿ 15 ਜੂਨ ਨੂੰ ਇੰਦੌਰ ਤੋਂ ਰਜਨੀ ਨਾਂ ਦੀ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਉਸਦੀ ਮਾਂ ਨੇ ਦਰਜ ਕਰਵਾਈ ਸੀ। ਦੇਵਾਸ ਪੁਲਿਸ ਰਜਨੀ ਦੀ ਮਾਂ ਨੂੰ ਜਾ ਕੇ ਮਿਲੀ ਤਾਂ ਵਿਸ਼ਨੂੰ ਦਾ ਨਾਂ ਸਾਹਮਣੇ ਆਇਆ। ਕੁਝ ਹੀ ਦਿਨਾਂ ਵਿੱਚ ਪੁਲਿਸ ਨੇ ਵਿਸ਼ਨੂੰ ਨੂੰ ਚੁੱਕ ਲਿਆ ਅਤੇ ਪੁੱਛਗਿੱਛ ਕੀਤੀ ਤਾਂ ਸਾਰੀ ਘਟਨਾ ਦਾ ਖੁਲਾਸਾ ਹੋ ਗਿਆ। ਜੀਵਨ ਅਤੇ ਗਣੇਸ਼ ਨੂੰ ਵੀ ਪਕੜ ਲਿਆ ਗਿਆ।