ਦੋ ਗਿਲਾਸ ਪਾਣੀ ਨਾਲ ਦਿਨ ਸ਼ੁਰੂ ਕਰ ਕੇ ਸਿਹਤ ਦੀਆਂ ਲੁੱਟੋ ਮੌਜਾਂ

ਜਲ ਹੈ ਤਾਂ ਜੀਵਨ ਹੈ, ਪਾਣੀ ਇਨਸਾਨ ਲਈ ਕਿੰਨਾ ਜ਼ਰੂਰੀ ਹੈ ਇਹ ਗੱਲ ਤਾਂ ਸ਼ਾਇਦ ਸਭ ਲੋਕ ਜਾਣਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਦੇ ਸਮੇਂ ਪਾਣੀ ਪੀਣਾ ਅੰਮ੍ਰਿਤ ਦੇ ਸਾਮਾਨ ਮੰਨਿਆ ਜਾਂਦਾ ਹੈ? ਜੀ ਹਾਂ ਆਓ ਜਾਣਦੇ ਹਾਂ ਸਵੇਰ ਦੇ ਸਮੇਂ ਪਾਣੀ ਪੀਣਾ ਤੁਹਾਡੀ ਸਿਹਤ ਲਈ ਕਿਸ ਤਰ੍ਹਾਂ ਨਾਲ ਫ਼ਾਇਦੇਮੰਦ ਹੈ …
ਪਾਚਨ ਨੂੰ ਰੱਖੇ ਤੰਦਰੁਸਤ – ਸਵੇਰ ਦੇ ਸਮੇਂ ਇੱਕ ਤੋਂ ਦੋ ਗਿਲਾਸ ਪਾਣੀ ਪੀਣ ਨਾਲ ਤੁਹਾਡੀਆਂ ਅੰਤੜੀਆਂ ਦੀ ਸਫ਼ਾਈ ਚੰਗੀ ਤਰ੍ਹਾਂ ਨਾਲ ਹੁੰਦੀ ਹੈ। ਅੱਜਕੱਲ ਜ਼ਿਆਦਾਤਰ ਹੈੱਲਥ ਪ੍ਰੌਬਲਮਜ਼ ਦੀ ਵਜ੍ਹਾ ਕਬਜ਼ ਹੈ, ਪਰ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਉੱਠ ਕੇ ਦੋ ਗਿਲਾਸ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਤਾਕਤਵਰ ਮਟੈਬਲਿਜ਼ਮ – ਸਵੇਰ ਦੇ ਸਮੇਂ ਅਤੇ ਦਿਨ ‘ਚ ਵੀ ਪੀਤਾ ਗਿਆ ਭਰਪੂਰ ਪਾਣੀ ਤੁਹਾਡੇ ਮਟੈਬਲਿਜ਼ਮ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ ਜਿਸ ਨਾਲ ਤੁਹਾਨੂੰ ਦਿਨ ਭਰ ਚੰਗੀ ਭੁੱਖ ਲੱਗਦੀ ਹੈ ਨਾਲ ਹੀ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਪਚ ਵੀ ਜਾਂਦਾ ਹੈ।
ਸਿਹਤਮੰਦ ਅਤੇ ਚਮਕਦਾਰ ਚਮੜੀ – ਭਰਪੂਰ ਪਾਣੀ ਪੀਣ ਨਾਲ ਜਦੋਂ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋਵੇਗਾ ਤਾਂ ਇਸ ਦਾ ਅਸਰ ਤੁਹਾਡੇ ਚਿਹਰੇ ‘ਤੇ ਵੀ ਦਿਸੇਗਾ। ਚਿਹਰੇ ਨੂੰ ਚਮਕ ਦਿਖਾਉਣ ਲਈ ਜਿਥੇ ਇਸ ਦੀ ਬਾਹਰੀ ਤੌਰ ‘ਤੇ ਦੇਖਭਾਲ ਜ਼ਰੂਰੀ ਹੈ ਉੱਥੇ ਸ਼ਰੀਰ ‘ਚ ਮੌਜੂਦ ਟੌਕਸਿਨਜ਼ ਦਾ ਸਮੇਂ-ਸਮੇਂ ‘ਤੇ ਨਿਕਾਸ ਵੀ ਜ਼ਰੂਰੀ ਹੈ ਤਾਂ ਜੋ ਤੁਹਾਡੀ ਸਕਿਨ ਕੁਦਰਤੀ ਤਰੀਕੇ ਨਾਲ ਗਲੋ ਕਰ ਸਕੇ।
ਐਨਰਜੈਟਿਕ ਬੌਡੀ – ਪਾਣੀ ਪੀਣ ਨਾਲ ਜਿਥੇ ਤੁਹਾਨੂੰ ਭੁੱਖ ਚੰਗੀ ਲੱਗੇਗੀ ਅਤੇ ਖਾਧਾ ਹੋਇਆ ਭੋਜਨ ਚੰਗੀ ਤਰ੍ਹਾਂ ਨਾਲ ਪਚੇਗਾ ਤਾਂ ਜ਼ਾਹਿਰ ਹੈ ਤੁਸੀਂ ਦਿਨ ਭਰ ਐਨਰਜੈਟਿਕ ਮਹਿਸੂਸ ਕਰੋਗੇ। ਅਜਿਹੇ ‘ਚ ਜ਼ਰੂਰੀ ਹੈ ਖ਼ੁਦ ਨੂੰ ਦਿਨ ਭਰ ਐਕਟਿਵ ਐਂਡ ਖ਼ੁਸ਼ ਰਹਿਣ ਲਈ ਜੀਅ ਭਰ ਕੇ ਪਾਣੀ ਪੀਓ। ਸਰਦੀਆਂ ਦੌਰਾਨ ਪਾਣੀ ਨੂੰ ਹਲਕਾ ਗਰਮ ਕਰਨਾ ਨਾ ਭੁੱਲੋ। ਇਸ ਨਾਲ ਤੁਹਾਡੀ ਸਿਹਤ ਅਤੇ ਚਮੜੀ ਨੂੰ ਦੁੱਗਣਾ ਫ਼ਾਇਦਾ ਮਿਲੇਗਾ।
ਹੈਲਦੀ ਵਾਟਰ ਡਰਿੰਕ – ਸਵੇਰ ਦੇ ਸਮੇਂ ਪਾਣੀ ਪੀਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਾਣੀ ਨੂੰ ਕੋਸਾ ਗਰਮ ਕਰੋ ਅਤੇ ਇਸ ‘ਚ ਇੱਕ ਨਿੰਬੂ ਨਿਚੋੜ ਕੇ ਉਸ ਪਾਣੀ ਨੂੰ ਪੀਓ। ਪਾਣੀ ਕਦੇ ਵੀ ਖੜ੍ਹੇ ਹੋ ਕੇ ਨਾ ਪੀਓ, ਸਵੇਰ ਦੇ ਸਮੇਂ ਖ਼ਾਸ ਤੌਰ ‘ਤੇ ਕੁਰਸੀ ਜਾਂ ਫ਼ਿਰ ਬੈੱਡ ‘ਤੇ ਬੈਠ ਕੇ ਚੌਕੜੀ ਲਗਾ ਕੇ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਨੂੰ ਉੱਪਰ ਦੱਸੇ ਗਏ ਲਾਭਾਂ ਦਾ ਦੁੱਗਣਾ ਅਸਰ ਮਿਲੇਗਾ। ਹੁਣ ਕੱਲ੍ਹ ਤੋਂ ਹੀ ਇਸ ਤਰ੍ਹਾਂ ਪਾਣੀ ਪੀ ਕੇ ਕਰੋ ਆਪਣੇ ਦਿਨ ਦੀ ਸ਼ੁਰੂਆਤ।
ਕੰਬੋਜ