ਕਾਜੂ ਇੱਕ ਅਜਿਹਾ ਮੇਵਾ ਹੈ ਜੋ ਲੋਕ ਸੁਆਦ ਦੇ ਤੌਰ ‘ਤੇ ਖਾਣਾ ਕਾਫ਼ੀ ਪਸੰਦ ਕਰਦੇ ਹਨ। ਕਾਜੂ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੱਕੇ ਮੇਵਿਆਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ‘ਚ ਮੈਗਨੀਜ਼ੀਅਮ, ਕੌਪਰ, ਆਇਰਨ, ਪੋਟੈਸ਼ੀਅਮ, ਜ਼ਿੰਕ ਵਰਗੇ ਬਹੁਤ ਜ਼ਰੂਰੀ ਤੱਤ ਹੁੰਦੇ ਹਨ। ਕਾਜੂ ਦੀ ਵਰਤੋਂ ਮਠਿਆਈਆਂ, ਨਮਕੀਨ ਅਤੇ ਸਨੈਕਸ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸ਼ਰੀਰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਤੋਂ ਦੂਰ ਰਹਿੰਦਾ ਹੈ। ਕਾਜੂ ‘ਚ ਸੋਡੀਅਮ ਅਤੇ ਪੋਟੈਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਕਾਜੂ ਦੀ ਵਰਤੋਂ ਸਬਜ਼ੀਆਂ ‘ਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਾਜੂਆਂ ਦੇ ਗੁਣਾਂ ਬਾਰੇ।
ਕੋਲੈਸਟਰੋਲ – ਕਾਜੂਆਂ ‘ਚ ਪ੍ਰੋਟੀਨ ਅਤੇ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਕਾਜੂਆਂ ਦੀ ਵਰਤੋਂ ਕਰਨ ਨਾਲ ਵਾਲਾਂ ਅਤੇ ਚਮੜੀ ਨੂੰ ਵੀ ਫ਼ਾਇਦਾ ਮਿਲਦਾ ਹੈ।
ਸ਼ਰੀਰ ‘ਚ ਐਨਰਜੀ – ਸਵੇਰੇ ਕਾਜੂਆਂ ਦੀ ਵਰਤੋਂ ਕਰਨ ਨਾਲ ਪੂਰਾ ਦਿਨ ਸ਼ਰੀਰ ‘ਚ ਐਨਰਜੀ ਬਣੀ ਰਹਿੰਦੀ ਹੈ। ਜੇ ਤੁਹਾਡਾ ਮੂਡ ਬੇਮਤਲਬ ਖ਼ਰਾਬ ਰਹਿੰਦਾ ਹੈ ਤਾਂ ਦੋ ਤਿੰਨ ਕਾਜੂ ਖਾਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਤੇਜ਼ ਯਾਦਦਾਸ਼ਤ – ਖ਼ਾਲੀ ਪੇਟ ਕਾਜੂ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ‘ਚ ਮੌਜੂਦ ਵਾਇਟਾਮਿਨ B ਨਾਲ ਸ਼ਰੀਰ ‘ਚ ਐਸਿਡ ਬਣਨਾ ਬੰਦ ਹੋ ਜਾਂਦਾ ਹੈ। ਇਸ ਨੂੰ ਫ਼ਿੱਕੇ ਦੁੱਧ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
ਪਾਚਨ ਸ਼ਕਤੀ ਮਜ਼ਬੂਤ – ਕਾਜੂਆਂ ਵਿਚਲੇ ਐਂਟੀਔਕਸੀਡੈਂਟ ਗੁਣਾਂ ਕਾਰਨ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ, ਗਰਭ ਅਵਸਥਾ ‘ਚ ਇਸ ਦੀ ਵਰਤੋਂ ਮਹਿਲਾਵਾਂ ਲਈ ਬਹੁਤ ਚੰਗੀ ਹੁੰਦੀ ਹੈ।
ਮਜ਼ਬੂਤ ਹੱਡੀਆਂ – ਕਾਜੂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਮੋਨੋ ਸੈਚੂਰੇਟਿਡ ਫ਼ੈਟ ਨਾਂ ਦਾ ਤੱਤ ਸ਼ਰੀਰ ਨੂੰ ਦਿਲ ਦੀਆਂ ਬੀਮਾਰੀਆਂ ‘ਤੋਂ ਬਚਾਉਣ ਦਾ ਕੰਮ ਕਰਦਾ ਹੈ।
ਚਿਹਰੇ ਨੂੰ ਬਣਾਵੇ ਚਮਕਦਾਰ – ਜੇਕਰ ਤੁਸੀਂ ਰੋਜਾਨਾ ਰਾਤ ਨੂੰ ਕਾਜੂ ਖਾਓਗੇ ਤਾਂ ਇਹ ਤੁਹਾਡੇ ਚਿਹਰੇ ਨੂੰ ਚਮਕਦਾਰ ਬਣਾ ਦੇਣਗੇ। ਰੋਜਾਨਾਂ ਦੋ ਕਾਜੂ ਖਾਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ।
ਅਨੀਮੀਆ – ਕਾਜੂਆਂ ‘ਚ ਆਇਰਨ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਕਾਜੂ ਖਾਣ ਨਾਲ ਸ਼ਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਇਹ ਖ਼ੂਨ ਵਧਾਉਣ ‘ਚ ਵੀ ਕਾਫ਼ੀ ਮਦਦਗਾਰ ਸਿੱਧ ਹੁੰਦਾ ਹੈ।
ਦਿਲ ਦੀਆਂ ਬੀਮਾਰੀਆਂ ਨੂੰ ਕਰੇ ਦੂਰ – ਕਾਜੂਆਂ ‘ਚ ਮੋਨੋ ਸੈਚੂਰੇਟਿਡ ਫ਼ੈਟ ਪਾਈ ਜਾਂਦੀ ਹੈ। ਇਹ ਦਿਲ ਨਾਲ ਸਬੰਧਤ ਬੀਮਾਰੀਆਂ ਦੀ ਰੋਕਥਾਮ ਕਰਨ ‘ਚ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ।
ਪੇਟ ‘ਚ ਗੈਸ ਜਾਂ ਆਫ਼ਾਰੇ ਦੀ ਪਰੇਸ਼ਾਨੀ – ਪੇਟ ‘ਚ ਗੈਸ ਜਾਂ ਅਫ਼ਾਰੇ ਦੀ ਪਰੇਸ਼ਾਨੀ ਹੈ ਤਾਂ ਕਾਜੂਆਂ ਨੂੰ ਪਾਣੀ ਵਿੱਚ ਪੀਸ ਕੇ ਪੀ ਜਾਓ। ਇਸ ‘ਚ ਥੋੜ੍ਹਾ ਜਿਹਾ ਨਮਕ ਮਿਲਾਕੇ ਖਾਣ ਨਾਲ ਫ਼ਾਇਦਾ ਮਿਲਦਾ ਹੈ।
ਸੂਰਜਵੰਸ਼ੀ










