ਦੀਪਿਕਾ ਨੇ ਅਜੇ ਤਕ ਨਹੀਂ ਕੀਤੀ ਹੌਲੀਵੁੱਡ ਫ਼ਿਲਮ ਕਰਨ ਦੀ ਪੁਸ਼ਟੀ: ਰਣਵੀਰ

5ਅਮਰੀਕੀ ਨਿਰਦੇਸ਼ਕ ਡੀ.ਜੇ. ਕੁਰੋਸੋ ਨੇ ਵਿਨ ਡੀਜ਼ਲ ਸਟਾਰਰ ਫ਼ਿਲਮ ‘ਐਕਸ ਐਕਸ ਐਕਸ : ਦਿ ਰਿਟਰਨ ਆਫ਼ ਕਰੇਜ’ ਵਿੱਚ ਦੀਪਿਕਾ ਪਾਦੁਕੋਣ ਦੇ ਕੰਮ ਕਰਨ ਦੀ ਭਾਵੇਂ ਪੁਸ਼ਟੀ ਕਰ ਦਿੱਤੀ ਹੋਵੇ ਪਰ ਉਸ ਦੇ ਬੁਆਏਫ਼੍ਰੈਂਡ ਰਣਵੀਰ ਸਿੰਘ ਚਾਹੁੰਦੇ ਹਨ ਕਿ ਅਦਾਕਾਰਾ ਦੇ ਪ੍ਰਸ਼ੰਸਕ ਹਾਲੀਵੁੱਡ ‘ਚ ਉਸ ਦੇ ਕਰੀਅਰ ਸ਼ੁਰੂ ਕਰਨ ਬਾਰੇ ਦੀਪਿਕਾ ਦੇ ਖੁਦ ਕੁਝ ਬੋਲਣ ਤੱਕ ਉਡੀਕ ਕਰਨ। ਜਾਣਕਾਰੀ ਅਨੁਸਾਰ ਕੁਰੋਸੋ ਨੇ ਪ੍ਰਸ਼ੰਸਕਾਂ ਨਾਲ ਟਵਿਟਰ ‘ਤੇ ਵਿੱਚਾਰ ਸਾਂਝਾ ਕੀਤਾ ਕਿ ‘ਬਾਜੀਰਾਵ ਮਸਤਾਨੀ’ ਦੀ ਸਟਾਰ ਅਗਲੇ ਮਹੀਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਜਦੋਂ ਇਸ ਬਾਰੇ ਰਣਵੀਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ”ਮੈਂ ਨਹੀਂ ਸਮਝਦਾ ਕਿ ਕਿਸੇ ਵੀ ਚੀਜ਼ ਦੀ ਪੁਸ਼ਟੀ ਹੋਈ ਹੈ, ਕਿਉਂਕਿ ਦੀਪਿਕਾ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ। ਇਸ ਲਈ ਸਾਨੂੰ ਉਡੀਕ ਕਰਨੀ ਚਾਹੀਦੀ ਹੈ ਅਤੇ ਸਾਨੂੰ ਕਿਆਸ ਅਰਾਈਆਂ ਨਹੀਂ ਲਗਾਉਣੀਆਂ ਚਾਹੀਦੀਆਂ।”
ਰਣਵੀਰ ਨੇ ਕਿਹਾ ਕਿ ਹਾਲਾਂਕਿ ਨਿਰਦੇਸ਼ਕ ਨੇ ਫ਼ਿਲਮ ਦੀ ਪੁਸ਼ਟੀ ਕਰ ਦਿੱਤੀ ਹੈ, ਬਿਹਤਰ ਇਹੀ ਹੋਵੇਗਾ ਕਿ ਦੀਪਿਕਾ ਖੁਦ ਇਸ ਬਾਰੇ ਕੁਝ ਕਹੇ। ਜ਼ਿਕਰਯੋਗ ਹੈ ਕਿ 22ਵੇਂ ਸਟਾਰ ਸਕ੍ਰੀਨ ਅਵਾਰਡਾਂ ਦੇ ਰੈੱਡ ਕਾਰਪੋਰੇਟ ਦੌਰਾਨ ਉਨ੍ਹਾਂ ਨੇ ਇਹ ਗੱਲ ਆਖੀ।