ਬਾਲੀਵੁੱਡ ਦੀ ਆਈਟਮ ਕੁਈਨ ਰਾਖੀ ਸਾਵੰਤ ਨੇ ਇਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਉਸ ਨੇ ਇਕ ਸਮਾਗਮ ‘ਚ ਕਿਹਾ ਕਿ ਸੈਂਸਰ ਬੋਰਡ ਪੋਰਨ ਸਟਾਰ ਦੇ ਪੈਰ ਛੂੰਹਦੀ ਹੈ। ਇਸ ਗੱਲ ਨੂੰ ਸੱਚ ਮੰਨ ਲੈਣ ਦੇ ਕਈ ਕਾਰਨ ਵੀ ਹਨ, ਜੋ ਇਹ ਦਿਖਾਉਂਦੀ ਹੈ ਕਿ ਸੈਂਸਰ, ਫ਼ਿਲਮਾਂ ਦੇ ਅਸ਼ਲੀਲਤਾ ਦੇ ਸਾਹਮਣੇ ਮਜਬੂਰ ਹੈ। ਰਾਖੀ ਦਾ ਕਹਿਣਾ ਹੈ ਕਿ ਉਸ ਦੀ ਸਾਫ਼-ਸੁਥਰੀ ਵੀਡੀਓ ਨੂੰ ਰੋਕ ਦਿੱਤਾ ਗਿਆ ਹੈ। ਹੁਣ ਪ੍ਰਕਾਸ਼ ਝਾਅ ਆਪਣੀ ਫ਼ਿਲਮ ‘ਜੈ ਗੰਗਾਜਲ’ ‘ਤੇ ਕੈਂਚੀ ਚੱਲਣ ‘ਤੇ ਕਾਫ਼ੀ ਨਾਰਾਜ਼ ਹੈ, ਜਦਕਿ ਪਿਛਲੇ ਕੁਝ ਸਮੇਂ ‘ਚ ਜੋ ਫ਼ਿਲਮਾਂ ਅਤੇ ਟ੍ਰੇਲਰ ਸੈਂਸਰ ਤੋਂ ਪਾਸ ਕਰਵਾਏ ਗਏ ਹਨ, ਉਹ ਪੋਰਨ ਫ਼ਿਲਮਾਂ ਤੋਂ ਘੱਟ ਨਹੀਂ ਹਨ। ਇਸ ਮਹੀਨੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਮਸਤੀਜ਼ਾਦੇ’ ਦਾ ਟ੍ਰੇਲਰ ਅੱਜ-ਕੱਲ੍ਹ ਇੰਟਰਨੈੱਟ ‘ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਫ਼ਿਲਮ ‘ਚ ਕਈ ਇਸ ਤਰ੍ਹਾਂ ਦੇ ਦ੍ਰਿਸ਼ ਹਨ ਕਿ ਤੁਸੀਂ ਸੋਚੋਗੇ ਕਿ ਇਹ ਬਾਲੀਵੁੱਡ ਫ਼ਿਲਮ ਹੈ ਜਾਂ ਪੋਰਨ ਫ਼ਿਲਮ। ਇਸ ਫ਼ਿਲਮ ‘ਚ ਸੰਨੀ ਨੇ ਬਹੁਤ ਮਾਦਕ ਦ੍ਰਿਸ਼ ਦਿੱਤੇ ਹਨ। ਦੂਜੇ ਪਾਸੇ ਇਸੇ ਮਹੀਨੇ ਰਿਲੀਜ਼ ਹੋ ਰਹੀ ਨਿਰਮਾਤਾ ਏਕਤਾ ਕਪੂਰ ਦੀ ਫ਼ਿਲਮ ‘ਕਆ ਕੂਲ ਹੈਂ ਹਮ 3’ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਪਿਛਲੇ ਦਿਨੀਂ ਵੀ ਰਿਲੀਜ਼ ਹੋਈਆਂ ਕੁਝ ਫ਼ਿਲਮਾਂ ਸੈਂਸਰ ਬੋਰਡ ਦੇ ਕੰਮ ‘ਤੇ ਸਵਾਲ ਉਠਾ ਰਹੀਆਂ ਹਨ। ਜ਼ਰੀਨ ਖਾਨ ਅਤੇ ਡੇਜੀ ਸ਼ਾਹ ਦੀ ਫ਼ਿਲਮ ‘ਹੇਟ ਸਟੋਰੀ 3’ ‘ਚ ਵੀ ਜ਼ਬਰਦਸਤ ਬੋਲਡ ਦ੍ਰਿਸ਼ ਹਨ। ਇਸ ਤੋਂ ਪਹਿਲੇ ਇਸ ਸੀਰੀਜ਼ ਦੀਆਂ ਫ਼ਿਲਮਾਂ ‘ਚ ਵੀ ਬੇਹੱਦ ਮਾਦਕ ਦ੍ਰਿਸ਼ ਸਨ ਪਰ ਇਹ ਫ਼ਿਲਮ ਤਾਂ ਇਸ ਤੋਂ ਵੀ ਅੱਗੇ ਨਿਕਲੀ। ਰਾਖੀ ਸਾਵੰਤ ਨੇ ਸੰਨੀ ਬਾਰੇ ਕਿਹਾ,” ਰਾਮ ਕਪੂਰ ਨਾਲ ਉਸ ਦੀ ਫ਼ਿਲਮ ‘ਕੁਛ-ਕੁਛ ਲੋਚਾ ਹੈਂ’ ‘ਚ ਸੰਨੀ ਦੇ ਸਰੀਰ ਦੀ ਨੁਮਾਇਸ਼ ਕੀਤੀ ਗਈ ਹੈ। ਉਸ ਨੇ ਆਪਣੀਆਂ ਸਾਰੀਆਂ ਫ਼ਿਲਮਾਂ ਜਿਵੇਂ ਕਿ ‘ਏਕ ਪਹੇਲੀ ਲੀਲਾ’, ‘ਜਿਸਮ 2’ ‘ਚ ਵੀ ਕਾਫ਼ੀ ਬੋਲਡ ਦ੍ਰਿਸ਼ ਦਿੱਤੇ ਹਨ। ਇਸ ਤਰ੍ਹਾਂ ਹੀ ਪਿਛਲੇ ਸਾਲ ਆਈ ਫ਼ਿਲਮ ‘ਭਾਗ ਜੌਨੀ ਭਾਗ’, ‘ਗੁੱਡੂ ਕੀ ਗਨ’ ‘ਚ ਵੀ ਬੇਹੱਦ ਸ਼ਰਮਸਾਰ ਕਰਨ ਵਾਲੇ ਦ੍ਰਿਸ਼ਾਂ ਦੀ ਭਰਮਾਰ ਹੈ, ਜਿਸ ‘ਚ ਦੋ ਅਰਥਾਂ ਵਾਲੇ ਸੰਵਾਦ ਸ਼ਾਮਲ ਹਨ। ਮਸਤੀ ਸੀਰੀਜ਼ ਦੀਆਂ ਫ਼ਿਲਮਾਂ ਵੀ ਆਪਣੀ ਬੋਲਡ ਕਹਾਣੀ ਅਤੇ ਦੋਹਰੇ ਅਰਥ ਸੰਵਾਦਾਂ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੋ ਰਹੀ ਹੈ।” ਉਂਝ ਤਾਂ ਰਾਖੀ ਨੂੰ ਵਿਵਾਦਾਂ ‘ਚ ਰਹਿਣਾ ਪਸੰਦ ਹੈ ਪਰ ਉਸ ਦੀ ਇਸ ਗੱਲ ‘ਚ ਸੱਚ ਵੀ ਹੈ।









