ਨਵੀਂ ਦਿੱਲੀ- ਦਿੱਲੀ ਹਾਈ ਕੋਰਟ ‘ਚ 2 ਨਵੇਂ ਜੱਜਾਂ ਨੇ ਬੁੱਧਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ, ਜਿਸ ਨਾਲ ਹਾਈ ਕੋਰਟ ‘ਚ ਜੱਜਾਂ ਦੀ ਕੁੱਲ ਗਿਣਤੀ 37 ਹੋ ਗਈ। ਕਾਰਜਵਾਹਕ ਮੁੱਖ ਜੱਜ ਵਿਭੂ ਬਾਖਰੂ ਨੇ ਹਾਈ ਕੋਰਟ ਕੰਪਲੈਕਸ ‘ਚ ਆਯੋਜਿਤ ਇਕ ਸਮਾਰੋਹ ‘ਚ ਜੱਜ ਅਜੇ ਦਿਗਪਾਲ ਅਤੇ ਜੱਜ ਹਰੀਸ਼ ਵੈਘਨਾਥਨ ਸ਼ੰਕਰ ਨੂੰ ਸਹੁੰ ਚੁਕਾਈ।
ਪਿਛਲੇ ਸਾਲ ਅਗਸਤ ‘ਚ ਸੁਪਰੀਮ ਕੋਰਟ ਦੇ ਕੋਲੇਜੀਅਮ ਵਲੋਂ ਦੋਵੇਂ ਐਡਵੋਕੇਟਾਂ ਦੇ ਪੱਖ ‘ਚ ਸਿਫ਼ਾਰਿਸ਼ ਕੀਤੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਨਵੀਆਂ ਨਿਯੁਕਤੀਆਂ ਨੂੰ ਨੋਟੀਫਾਈ ਕੀਤਾ। 2 ਨਵੇਂ ਜੱਜਾਂ ਦੇ ਸਹੁੰ ਚੁੱਕਣ ਦੇ ਨਾਲ ਹੀ ਹਾਈ ਕੋਰਟ ‘ਚ ਹੁਣ ਜੱਜਾਂ ਦੀ ਗਿਣਤੀ 37 ਹੋ ਗਈ ਹੈ। ਹਾਈ ਕੋਰਟ ‘ਚ ਜੱਜਾਂ ਦੀ ਮਨਜ਼ੂਰ ਗਿਣਤੀ 60 ਹੈ।















