ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਵੀਰਵਾਰ ਨੂੰ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ, ਖਾਸ ਅਤੇ ਭਰੋਸੇਮੰਦ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਪਾਲਮ ਅਤੇ ਦਵਾਰਕਾ ਇਲਾਕਿਆਂ ‘ਚ ਕਈ ਥਾਵਾਂ ‘ਤੇ ਇਕੱਠੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ‘ਚ ਐੱਲਪੀਜੀ ਸਿਲੰਡਰਾਂ ਦੇ ਬਿਨਾਂ ਮਨਜ਼ੂਰੀ ਦੇ ਭੰਡਾਰਨ ਅਤੇ ਰਿਫਲਿੰਗ ਨਾਲ ਜੁੜਿਆ ਇਕ ਵੱਡੇ ਪੈਮਾਨੇ ਦਾ ਗੈਰ-ਕਾਨੂੰਨੀ ਧੰਦਾ ਸਾਹਮਣੇ ਆਇਆ ਹੈ। ਇਸ ਕਾਰਵਾਈ ਦੌਰਾਨ 137 ਐੱਲਪੀਜੀ ਸਿਲੰਡਰ ਅਤੇ ਰਿਫਲਿੰਗ ਦੇ ਉਪਕਰਣ ਬਰਾਮਦ ਕੀਤੇ ਗਏ, ਜਿਸ ਨਾਲ ਸੁਰੱਖਿਆ ਨਿਯਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਗੰਭੀਰ ਉਲੰਘਣ ਦਾ ਖੁਲਾਸਾ ਹੋਇਆ। ਅਧਿਕਾਰੀਆਂ ਨੇ ਇਹ ਕਾਰਵਾਈ ਐੱਲਪੀਜੀ ਵੰਡ ਪ੍ਰਣਾਲੀ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗਲਤ ਵਰਤੋਂ ਵੱਲ ਇਸ਼ਾਰਾ ਕਰਦੀ ਹੈ।
ਮੌਜੂਦਾ ਹਾਲਾਤ ਦੇਖਦੇ ਹੋਏ ਅਤੇ ਐੱਲਪੀਜੀ ਸਿਲੰਡਰਾਂ ਦੀ ਜਮ੍ਹਾਂਗਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਇਕ ਚੌਕਸੀ ਕਦਮ ਵਜੋਂ ਅਜਿਹੀਆਂ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਨੂੰ ਫੜਨ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਇਸ ਟੀਮ ‘ਚ ਇੰਸਪੈਕਟਰ ਕ੍ਰਿਸ਼ਨ ਕੁਮਾਰ ਨਾਲ ਸਬ ਇੰਸਪੈਕਟਰ ਨਰੇਂਦਰ ਕੁਮਾਰ ਅਤੇ ਅਗਮ ਪ੍ਰਸਾਦ, ਅਸਿਸਟੈਂਟ ਸਬ ਇੰਸਪੈਕਟਰ ਸੁਰੇਂਦਰ, ਮਿੰਟੂ ਅਤੇ ਦੀਪਕ, ਹੈੱਡ ਕਾਂਸਟੇਬਲ ਸ਼ਾਮ ਸੁੰਦਰ ਅਤੇ ਕਾਂਸਟੇਬਲ ਧੀਰਜ ਸ਼ਾਮਲ ਸਨ। ਸਿਲੰਡਰਾਂ ਦੀ ਜਮ੍ਹਾਂਖੋਰੀ ਅਤੇ ਗੈਰ-ਕਾਨੂੰਨੀ ਰਿਫਲਿੰਗ ਬਾਰੇ ਜਾਣਕਾਰੀ ਮਿਲੀ। ਜਿਸ ‘ਤੇ ਕਾਰਵਾਈ ਕਰਦੇ ਹੋਏ, ਇਕ ਛਾਪੇਮਾਰੀ ਟੀਮ ਬਣਾਈ ਗਈ ਅਤੇ ਦਵਾਰਕਾ ਸੈਕਟਰ-7 ਸਥਿਤ ਜੇਜੇ ਕਾਲੋਨੀ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਛਾਪੇਮਾਰੀ ਦੌਰਾਨ ਉਸ ਜਗ੍ਹਾ ‘ਤੇ 77 ਐੱਲਪੀਜੀ ਸਿਲੰਡਰ ਜਮ੍ਹਾ ਕੀਤੇ ਹੋਏ ਮਿਲੇ। ਕੁਝ ਸਿਲੰਡਰ ਮੌਕੇ ‘ਤੇ ਮੌਜੂਦ ਗੱਡੀਆਂ ‘ਚ ਵੀ ਲੱਦੇ ਹੋਏ ਮਿਲੇ। ਦੂਜੀ ਬਰਾਮਦੀ ‘ਚ ਇਕ ਟੈਂਪੂ ਤੋਂ 25 ਐੱਲਪੀਜੀ ਸਿਲੰਡਰ ਜ਼ਬਤ ਕੀਤੇ ਗਏ। ਤੀਜੀ ਬਰਾਮਦਗੀ ‘ਚ 35 ਐੱਲਪੀਜੀ ਸਿਲੰਡਰ ਜ਼ਬਤ ਕੀਤੇ ਗਏ ਹਨ। ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕ੍ਰਾਈਮ ਬਰਾਂਚ ਪੁਲਸ ਸਟੇਸ਼ਨ ‘ਚ ਐਬੀਐੱਨਐੱਸ ਦੀ ਧਾਰਾ 125/3 (5) ਅਤੇ ਜ਼ਰੂਰੀ ਵਸਤੂ ਐਕਟ, 1955 ਦੀ ਧਾਰਾ 3/7 ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ।















