ਦਿਲਜੀਤ ਦੋਸਾਂਝ ਦੀ ਹੌਂਸਲਾ ਰੱਖ ਫ਼ਿਲਮ ਚ ਨਜ਼ਰ ਆਵੇਗਾ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ

ਕਹਿੰਦੇ ਹਨ ਕਿ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ। ਇਸ ਦੀ ਇੱਕ ਮਿਸਾਲ ਪੌਲੀਵੁਡ ਦੇ ਮਸ਼ਹੂਰ ਗਾਇੱਕ ਗਿੱਪੀ ਗਰੇਵਾਲ ਦਾ ਪੁੱਤਰ ਸ਼ਿੰਦਾ ਗਰੇਵਾਲ ਹੈ। ਉਸ ਨੇ ਆਪਣੇ ਹੁਨਰ ਅਤੇ ਮਾਸੂਮੀਅਤ ਸਦਕਾ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਬਣਾ ਲਈ ਹੈ।
ਦੱਸ ਦੇਈਏ ਕਿ ਅਰਦਾਸ ਅਤੇ ਅਰਦਾਸ ਕਰਾਂ ਫ਼ਿਲਮਾਂ ਨਾਲ ਸ਼ਿੰਦਾ ਨੇ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਸੀ। ਸ਼ਿੰਦਾ ਗਰੇਵਾਲ ਨੇ ਸੂਰਜ ਅਤੇ ਨੱਚ ਨੱਚ ਜਿਹੀਆਂ ਵੀਡੀਓਜ਼ ਵਿੱਚ ਸ਼ਿਰਕਤ ਕਰ ਕੇ ਪੌਲੀਵੁਡ ‘ਚ ਬਾਲ ਕਲਾਕਾਰ ਵਜੋਂ ਆਪਣਾ ਟੈਲੇਂਟ ਦਿਖਾਇਆ। ਹੁਣ ਸ਼ਿੰਦਾ ਦਿਲਜੀਤ ਦੁਸਾਂਝ ਪ੍ਰੋਡਕਸਨ ਅਧੀਨ ਆਉਣ ਵਾਲੀ ਫ਼ਲਿਮ ਹੌਸਲਾ ਰੱਖ ਨਾਲ ਸਫ਼ਲਤਾ ਦੀ ਇੱਕ ਹੋਰ ਛਲਾਂਗ ਲਗਾਉਣ ਲਈ ਤਿਆਰ ਹੈ।
ਇਸ ਫ਼ਲਿਮ ‘ਚ ਸ਼ਿੰਦਾ ਗਰੇਵਾਲ ਤੋਂ ਇਲਾਵਾ ਦਿਲਜੀਤ ਦੁਸਾਂਝ, ਸੋਨਮ ਬਾਜਵਾ ਅਤੇ ਬਿੱਗ ਬੌਸ ਫ਼ੇਮ ਸਹਿਨਾਜ ਗਿੱਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਝੱਲੇ ਫ਼ੇਮ ਅਮਰਜੀਤ ਸਰਾਓਂ ਕਰਨਗੇ ਅਤੇ ਬਲਜੀਤ ਸਿੰਘ ਦਿਓ ਇਸ ਫ਼ਲਿਮ ਦੇ DOP ਹੋਣਗੇ। ਫ਼ਿਲਮ ਹੌਸਲਾ ਰੱਖ ਦੀ ਕਹਾਣੀ ਰਾਕੇਸ ਧਵਨ ਨੇ ਲਿਖੀ ਹੈ। ਇਹ ਫ਼ਿਲਮ ਇਸ ਅਕਤੂਬਰ 15 ਅਕਤੂਬਰ 2021 ਨੂੰ ਦੁਸਹਿਰੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।