ਦਲਾਈ ਲਾਮਾ ਨੂੰ ਮਿਲੀ ਚੀਨ ਤੋਂ ਨਸੀਹਤ

8ਬੀਜਿੰਗ : ਤਿੱਬਤ ਮਸਲੇ ‘ਤੇ ਚੀਨ ਨੇ ਵਿਸ਼ਵ ਪ੍ਰੱਸਿਧ ਨੇਤਾ ਦਲਾਈ ਲਾਮਾ ਨੂੰ ਮੁੜ ਨਸੀਹਤ ਦਿੱਤੀ ਹੈ।  ਆਪਣੀ ਨਸੀਹਤ ਵਿੱਚ ਚੀਨ ਨੇ ਕਿਹਾ ਕਿ ਦਲਾਈ ਲਾਮਾ ਨੂੰ ਦੇਸ਼ ਨੂੰ ਵੰਡਣ  ਦੀ ਕੋਸ਼ਿਸ਼ਾਂ ਬੰਦ ਕਰ ਦੇਣੀ ਚਾਹੀਦੀ ਹੈ।   ਨਾਲ ਹੀ ਚੀਨ ਨੇ ਦਲਾਈ ਲਾਮਾ ਨੂੰ ਕਿਹਾ ਹੈ ਕਿ ਉਹ ਸਹੀ ਮਾਰਗ ‘ਤੇ ਵਾਪਸ ਪਰਤ ਆਉਣ। ਜ਼ਿਕਰਯੋਗ ਹੈ ਕਿ ਤਿਬੱਤੀ ਨੇਤਾ ਦਲਾਈ ਲਾਮਾ ਬੁੱਧਵਾਰ ਨੂੰ 80 ਸਾਲ ਦੇ ਹੋ ਗਏ ਹਨ। ਚੀਨ  ਦੇ ਵਿਦੇਸ਼ ਮੰਤਰਾਲੈ ਦੇ ਬੁਲਾਰੇ ਹੋਂਗ ਲੇਈ ਨੇ ਕਿਹਾ ਕਿ ਦਲਾਈ ਲਾਮਾ ਅਲਗਾਵਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਹਨ ।