ਤੇਲੰਗਾਨਾ: ਵਾਰੰਗਲ ਦੀ ਪਟਾਕਾ ਫੈਕਟਰੀ ‘ਚ ਲੱਗੀ ਅੱਗ, 10 ਲੋਕਾਂ ਦੀ ਮੌਤ

ਵਾਰੰਗਲ— ਤੇਲੰਗਾਨਾ ‘ਚ ਇਕ ਪਟਾਕਾ ਫੈਕਟਰੀ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਾਰੇ ਗਏ ਲੋਕ ਫੈਕਟਰੀ ਦੇ ਕਰਮਚਾਰੀ ਦੱਸੇ ਜਾ ਰਹੇ ਹਨ।
ਇਹ ਘਟਨਾ ਵਾਰੰਗਲ ਦੇ ਕਾਸ਼ੀਬੁਗਾ ਇਲਾਕੇ ‘ਚ ਸਥਿਤ ਭੱਦਰਕਾਲੀ ਫੈਕਟਰੀ ‘ਚ ਹੋਈ ਹੈ। ਹਾਦਸਾ ਬੁੱਧਵਾਰ ਸਵੇਰੇ ਨੂੰ ਹੋਇਆ। ਅੱਗ ਦੇ ਬਾਅਦ ਹੋਏ ਧਮਾਕੇ ਨਾਲ ਫੈਕਟਰੀ ਦੀ ਇਮਾਰਤ ਡਿੱਗ ਗਈ। ਮਾਰੇ ਗਏ ਕਈ ਕਰਮਚਾਰੀਆਂ ਦੀਆਂ ਲਾਸ਼ਾਂ ਯੂਨਿਟ ਤੋਂ ਸੈਕੜੇਂ ਫੁੱਟ ਦੂਰ ਮਿਲੀਆਂ ਹਨ। ਫਾਇਰ ਬਿਗ੍ਰੇਡ ਦੀਆਂ 4 ਗੱਡੀਆਂ ਘਟਨਾ ਸਥਾਨ ਲਈ ਰਵਾਨਾ ਹੋ ਗਈਆਂ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪ੍ਰਸ਼ਾਸਨ ਨੂੰ ਡਰ ਹੈ ਕਿ ਮ੍ਰਿਤਕਾਂ ਦੀ ਸੰਖਿਆ ਵਧ ਸਕਦੀ ਹੈ। ਧਮਾਕੇ ਸਮੇਂ ਫੈਕਟਰੀ ‘ਚ ਕਿੰਨੇ ਕਰਮਚਾਰੀ ਕੰਮ ਕਰ ਰਹੇ ਸਨ, ਇਸ ਦੀ ਵੀ ਜਾਣਕਾਰੀ ਨਹੀਂ ਹੈ।