ਹਰਿਆਣਾ— ਹਰਿਆਣਾ ਵਿਧਾਨ ਸਭਾ ਚੋਣਾਂ ਦੇ ਤ੍ਰਿਸ਼ੰਕੂ ਨਤੀਜਿਆਂ ਤੋਂ ਬਾਅਦ ਸਿਆਸੀ ਸਰਗਰਮੀਆਂ ਦਰਮਿਆਨ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇ ਗਠਜੋੜ ਕਰ ਕੇ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜੇ.ਜੇ.ਪੀ. ‘ਚ ਸ਼ਾਮਲ ਕਰਨਾਲ ਵਿਧਾਨ ਸਭਾ ਸੀਟ ਤੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਚੋਣਾਂ ਲੜਨ ਵਾਲੇ ਬੀ.ਐੱਸ.ਐੱਫ. ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੇ ਵੀਡੀਓ ਜਾਰੀ ਕਰ ਕੇ ਤਿੱਖਾ ਹਮਲਾ ਬੋਲਿਆ ਹੈ। ਤੇਜ ਬਹਾਦਰ ਨੇ ਇਸ ਨੂੰ ਹਰਿਆਣਾ ਦੀ ਜਨਤਾ ਨਾਲ ਗੱਦਾਰੀ ਦੱਸਦੇ ਹੋਏ ਕਿਹਾ ਹੈ ਕਿ ਤੁਹਾਨੂੰ ਵਿਰੋਧੀ ਧਿਰ ‘ਚ ਬੈਠਣਾ ਚਾਹੀਦਾ ਸੀ। ਜਦੋਂ ਭਾਜਪਾ ਆਜ਼ਾਦ ਵਿਧਾਇਕਾਂ ਨਾਲ ਸਰਕਾਰ ਬਣਾ ਰਹੀ ਸੀ, ਉਦੋਂ ਤੁਸੀਂ ਖੁਦ ਗਏ ਅਤੇ ਗਠਜੋੜ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਦੇਸ਼ ਦੀ ਜਨਤਾ ਨਾਲ ਧੋਖਾ ਹੈ। ਗਠਜੋੜ ਗਲਤ ਹੈ।
ਬੀ.ਐੱਸ.ਐੱਫ. ਦੇ ਬਰਖ਼ਾਸਤ ਜਵਾਨ ਨੇ ਕਿਹਾ ਕਿ ਜੋ ਭਾਜਪਾ ਹੈ, ਉੱਥੇ ਹੀ ਜੇ.ਜੇ.ਪੀ., ਭਾਜਪਾ ਦੀ ਬੇਟੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਜਨਤਾ ਦੇ ਸਾਹਮਣੇ ਆ ਚੁਕਿਆ ਹੈ। ਤੇਜ ਬਹਾਦਰ ਨੇ ਕਿਹਾ ਕਿ ਇਸ ਦਾ ਮੈਨੂੰ ਪਹਿਲਾਂ ਤੋਂ ਹੀ ਖਦਸ਼ਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਨੂੰ ਚਾਰ ਦਿਨ ਝਾਂਸੀ ਜੇਲ ‘ਚ ਬੰਦ ਰਿਹਾ, ਉਦੋਂ ਪਾਰਟੀ ਵਲੋਂ ਕੋਈ ਬਿਆਨ ਤੱਕ ਨਹੀਂ ਆਇਆ। ਤੇਜ ਬਹਾਦਰ ਨੇ ਕਿਹਾ ਕਿ ਜੇ.ਜੇ.ਪੀ. ਅਤੇ ਭਾਜਪਾ ਨਾਲ ਆਉਣ ਦੇ ਸ਼ੱਕ ਕਾਰਨ ਹੀ ਕਰਨਾਲ ਸੀਟ ‘ਤੇ ਆਪਣਾ ਚੋਣ ਪ੍ਰਚਾਰ ਵੀ ਨਹੀਂ ਕੀਤਾ। ਦੱਸਣਯੋਗ ਹੈ ਕਿ ਤੇਜ ਬਹਾਦਰ ਕਰਨਾਲ ਸੀਟ ਤੋਂ ਜੇ.ਜੇ.ਪੀ. ਦੇ ਉਮੀਦਵਾਰ ਸਨ। ਕਰਨਾਲ ‘ਚ ਤੇਜ ਬਹਾਦਰ ਨੂੰ ਮੁੱਖ ਮੰਤਰੀ ਖੱਟੜ ਤੋਂ ਹਾਰ ਮਿਲੀ।
ਇਸ ਤਰ੍ਹਾਂ ਆਏ ਚਰਚਾ ‘ਚ
ਤੇਜ ਬਹਾਦਰ ਯਾਦਵ ਨੇ ਬੀ.ਐੱਸ.ਐੱਫ. ‘ਚ ਤਾਇਨਾਤ ਰਹਿੰਦੇ ਹੋਏ ਖਰਾਬ ਖਾਣੇ ਦੇ ਦੋਸ਼ ਲਗਾਉਂਦੇ ਹੋਏ ਇਕ ਵੀਡੀਓ ਵਾਇਰਲ ਕੀਤਾ ਸੀ। ਇਸ ਵੀਡੀਓ ‘ਚ ਵਾਇਰਲ ਹੋਣ ਤੋਂ ਬਾਅਦ ਬੀ.ਐੱਸ.ਐੱਫ. ਨੇ ਮਾਮਲੇ ਦੀ ਜਾਂਚ ਕਰਵਾਈ ਅਤੇ ਇਸ ਤੋਂ ਬਾਅਦ ਤੇਜ ਬਹਾਦਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ‘ਚ ਬਰਖ਼ਾਸਤ ਕਰ ਦਿੱਤਾ। ਤੇਜ ਬਹਾਦਰ ਨੇ ਇਸ ਤੋਂ ਬਾਅਦ ਪੀ.ਐੱਮ. ਮੋਦੀ ਵਿਰੁੱਧ ਚੋਣ ਲੜਨ ਦਾ ਐਲਾਨ ਕੀਤਾ ਸੀ।















