ਪਟਨਾ— ਬਿਹਾਰ ਦੇ ਸਾਬਕਾ ਉਪ-ਮੁੱਖਮੰਤਰੀ ਤੇਜਸਵੀ ਯਾਦਵ ਨੇ ਸਾਸਾਰਾਮ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ 5 ਲੋਕਾਂ ਦੀ ਮੌਤ ਦੇ ਮਾਮਲੇ ਨੂੰ ਚੁੱਕਦੇ ਹੋਏ ਮੁੱਖਮੰਤਰੀ ਨਿਤੀਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਸਰਕਾਰ ਦਾ ਨਿਵੇਸ਼ ਸ਼ਰਾਬ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਹੀ ਜੁੜਿਆ ਹੈ। ਨਿਤੀਸ਼ ਕਰਮਚਾਰੀਆਂ ਨੂੰ ਮੁਅੱਤਲ ਕਰਕੇ ਆਪਣੀ ਅਸਫਲਤਾਵਾਂ ਨੂੰ ਛੁੱਪਾ ਨਹੀਂ ਸਕਦੇ।
ਤੇਜਸਵੀ ਯਾਦਵ ਨੇ ਇਸ ਘਟਨਾ ਦੇ ਬਾਅਦ ਟਵੀਟ ਕਰਕੇ ਨਿਤੀਸ਼ ਕੁਮਾਰ ‘ਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ ਨਿਤੀਸ਼ ਨੇ ਉਨ੍ਹਾਂ ਲੋਕਾਂ ਨਾਲ ਸਰਕਾਰ ਬਣਾ ਰੱਖੀ ਹੈ ਜੋ ਸ਼ਰਾਬਬੰਦੀ ਨਾਲ ਜੁੜੇ ਕਾਨੂੰਨ ਨੂੰ ਬੇਰਹਿਮ ਕਾਨੂੰਨ ਕਹਿੰਦੇ ਰਹੇ ਹਨ।
ਤੇਜਸਵੀ ਨੇ ਕਿਹਾ ਕਿ ਸ਼ਰਾਬਬੰਦੀ ਦੇ ਬਾਵਜੂਦ ਵੀ ਸ਼ਰਾਬ ਦਾ ਕਾਰੋਬਾਰ ਰਾਜ ‘ਚ ਸਰਕਾਰ ਅਤੇ ਅਧਿਕਾਰੀਆਂ ਦੀ ਮਨਜ਼ੂਰੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਬਣਨ ਲਈ ਮਹਾਗਠਜੋੜ ਦੇ ਸਹਿਯੋਗ ਨਾਲ ਨਿਤੀਸ਼ ਜੀ ਨੇ ਸ਼ਰਾਬਬੰਦੀ ਕੀਤੀ ਸੀ ਤਾਂ ਜੋ ਉਹ ਇਸ ਨੂੰ ਰਾਸ਼ਟਰੀ ਮੁੱਦਾ ਬਣ ਕੇ ਦੇਸ਼ਭਰ ‘ਚ ਘੁੰਮ ਸਕਣ। ਪਹਿਲੇ ਤਾਂ ਉਹ ਉਤਰ ਪ੍ਰਦੇਸ਼, ਝਾਰਖੰਡ ਅਤੇ ਛਤੀਸਗੜ੍ਹ ਘੁੰਮਦੇ ਰਹਿੰਦੇ ਸਨ। ਹੁਣ ਉਹ ਕਦੋਂ ਝਾਰਖੰਡ ਅਤੇ ਯੂ.ਪੀ ਜਾ ਕੇ ਸ਼ਰਾਬਬੰਦੀ ਲਈ ਸਭਾ ਕਰਨਗੇ।















