ਕੇਜਰੀਵਾਲ ਦਾ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਆਪਣੀ ਭੁੱਲ ਦੀ ਮਾਫ਼ੀ ਮੰਗਣਾ ਸਿਰਫ਼ ਖਾਨਾਪੂਰਤੀ : ਚੁਘ

9ਚੰਡੀਗੜ  : ਆਮ ਆਦਮੀ ਪਾਰਟੀ ਦਾ ਹੁਣ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਨੰਗਾ ਹੋ ਚੁੱਕਿਆ ਹੈ ਅਤੇ ਜਨਤਾ ਹੁਣ ਚੁੱਪ ਬੈਠਣ ਵਾਲੀ ਨਹੀਂ ਹੈ । ਆਮ ਆਦਮੀ ਪਾਰਟੀ  ਦੇ ਨੇਤਾਵਾਂ ਵੱਲੋਂ ਪਿਛਲੇ ਦਿਨਾਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੌਰਾਨ ਕਈ ਗਲਤੀਆਂ ਖੁੱਲ ਕੇ ਸਾਹਮਣੇ ਆਈਆਂ,  ਜਿਸਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ‘ਆਪ’ ਨੇ ਆਪਣੇ ਝੂਠ ਦੇ ਪੁਲੰਦੇ ਚੋਣ ਮੈਨੀਫੈਸਟੋ  ਦੀ ਤੁਲਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਨਾਲ ਤੱਕ ਕਰ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ  ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਭੁੱਲ ਦੀ ਮਾਫੀ ਮੰਗਣ ਲਈ 18 ਜੁਲਾਈ ਨੂੰ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋ ਮਾਫੀ ਮੰਗਣ ਆ ਰਹੇ ਹਨ  ਪਰ ਜੇਕਰ ਉਹਨਾਂ ਨੂੰ ਸੱਚ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤਾਂ ਉਹ ਇਨ•ੇ ਦਿਨਾਂ ਤੱਕ ਮਾਫੀ ਮੰਗਣ ਲਈ ਨਹੀਂ ਰੁਕਦੇ ।ਇਹ ਸ਼ਬਦ ਭਾਰਤੀ ਜਨਤਾ ਪਾਰਟੀ  ਦੇ ਰਾਸ਼ਟਰੀ ਸਕੱਤਰ ਸ਼੍ਰੀ ਤਰੁਣ ਚੁਘ  ਨੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਕੀਤਾ।  ਸ਼੍ਰੀ ਚੁਘ ਨੇ ਕਿਹਾ ਕਿ ਕੇਜਰੀਵਾਲ ਨੂੰ ਕਿਸੇ ਤੋਂ  ਵੀ ਕੋਈ ਹਮਦਰਦੀ ਨਹੀਂ ਉਹ ਸਿਰਫ ਖਾਨਾਪੂਰਤੀ ਲਈ ਹੀ ਮਾਫੀ ਮੰਗਣ ਆ ਰਹੇ ਹੋ ।  ਸ਼੍ਰੀ ਚੁਘ ਨੇ ਕਿਹਾ ਕਿ ਆਪਣੇ ਮੈਨੀਫੈਸਟੋ ਦੀ ਤੁਲਣਾ ਹੋਰ ਪਵਿਤਰ ਗ੍ਰੰਥਾਂ ਜਿਨ•ਾਂ ਵਿੱਚ ਹਿੰਦੂਆਂ ਦੇ ਗ੍ਰੰਥ ਗੀਤਾ ਰਾਮਾਇਣ ,  ਈਸਾਈਆਂ  ਦੇ ਗ੍ਰੰਥ ਬਾਈਬਲ ਅਤੇ ਮੁਸਲਮਾਨਾਂ  ਦੇ ਗ੍ਰੰਥ ਕੁਰਾਣ ਸ਼ਰੀਫ  ਲਈ ਕੀ ਮਾਫੀ ਮੰਗਣ ਲਈ ਕੁਰੂਕਸ਼ੇਤਰ,  ਵੈਟੀਕਨ ਸਿਟੀ ਅਤੇ ਮੱਕਾ ਮਦੀਨਾ ਜਾਣਗੇ?  ਸ਼੍ਰੀ ਚੁਘ ਨੇ ਕਿਹਾ ਕਿ ਇਸਤੋਂ ਸਾਫ਼ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸਿਰਫ ਸੱਤਾ ਹਾਸਿਲ ਕਰਨਾ ਚਾਹੁੰਦੇ ਹੈ ।  ਇਸਦੇ ਲਈ ਚਾਹੇ ਜਨਤਾ ਦੀ ਧਾਰਮਿਕ ਭਾਵਨਾਵਾਂ ਨੂੰ ਹੀ ਠੇਸ ਕਿਉਂ ਨਾ ਪਹੁੰਚੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।  ਸ਼੍ਰੀ ਚੁਘ ਨੇ ਜਨਤਾ ਨੂੰ ਅਪੀਲ ਕੀਤੀ ਕਿ ਕੇਜਰੀਵਾਲ ਵਰਗੇ ਨੋਟੰਕੀਬਾਜ ਨੇਤਾ ਦਾ ਸਾਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਜੋ ਆਪਣੀ ਜੜ•ਾ ਫੈਲਾਨਾ ਚਾਹੁੰਦੀ ਹੈ ਨੂੰ ਉਖਾੜ ਇਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ।