ਅਦਾਕਾਰਾ ਕੈਟਰੀਨਾ ਕੈਫ਼ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ‘ਚ ਅਦਾਕਾਰਾ ਨੇ ਪੀਲੇ ਰੰਗ ਦੀ ਚਮਕਦਾਰ ਸਾੜ੍ਹੀ ਦੇ ਨਾਲ ਸੋਨੇ ਦੀਆਂ ਚੂੜੀਆਂ ਅਤੇ ਝੁਮਕੇ ਪਹਿਨੇ ਹੋਏ ਹਨ। ਕੈਟਰੀਨਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਅਤੇ ਲਾਲ ਬਿੰਦੀ ਲਾਈ ਹੋਈ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ‘ਚ ਪੀਲੇ ਰੰਗ ਦੀ ਦਿਲ ਵਾਲੀ ਇੱਕ ਇਮੋਜੀ ਵੀ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੇ ਚਾਹੁਣ ਵਾਲਿਆਂ ਅਤੇ ਫ਼ਿਲਮ ਫ਼ਿਲਮੀ ਹਸਤੀਆਂ ਨੇ ਉਸ ਦੀ ਪ੍ਰਸ਼ੰਸਾ ਕੀਤੀ। ਅਦਾਕਾਰਾ ਆਲੀਆ ਭੱਟ ਨੇ ਇਨ੍ਹਾਂ ਤਸਵੀਰਾਂ ‘ਤੇ ਪ੍ਰਤੀਕ੍ਰਿਆ ਦਿੰਦਿਆਂ ਆਖਿਆ, ”ਬਹੁਤ ਸੁੰਦਰ ਕੈਟੀ।” ਅਦਾਕਾਰਾ ਹੁਮਾ ਕੁਰੈਸ਼ੀ ਨੇ ਆਖਿਆ, ”ਬਹੁਤ ਪਿਆਰੀ।” ਜਾਣਕਾਰੀ ਅਨੁਸਾਰ ਕੈਟਰੀਨਾ ਦੀ ਸਲਮਾਨ ਖਾਨ ਨਾਲ ਫ਼ਿਲਮ ਟਾਈਗਰ-3 ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ, ਅਤੇ ਇਸ ‘ਚ ਇਮਰਾਨ ਹਾਸ਼ਮੀ ਵੀ ਹੈ। ਇਹ ਦੀਵਾਲੀ ਮੌਕੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਅਦਾਕਾਰਾ ਦੀ ਅਗਲੀ ਆਉਣ ਵਾਲੀ ਫ਼ਿਲਮ ਮੈਰੀ ਕ੍ਰਿਸਮਸ ਹੈ। ਫ਼ਿਲਮ ਦਾ ਨਿਰਦੇਸ਼ਨ ਰਾਘਵਨ ਨੇ ਕੀਤਾ ਅਤੇ ਇਸ ‘ਚ ਵਿਜੈ ਸੇਤੂਪਤੀ ਵੀ ਹੈ। ਇਹ ਫ਼ਿਲਮ ਅੱਠ ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਫ਼ਰਹਾਨ ਅਖ਼ਤਰ ਦੀ ਆਉਣ ਵਾਲੀ ਫ਼ਿਲਮ ਜੀ ਲੇ ਜ਼ਰਾ ‘ਚ ਕੈਟਰੀਨਾ ਕੈਫ਼ ਆਲੀਆ ਭੱਟ ਅਤੇ ਪ੍ਰਿਯੰਕਾ ਚੋਪੜਾ ਨਾਲ ਨਜ਼ਰ ਆਵੇਗੀ।











