ਜੰਮੂ : ਅੱਤਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਦੇ ਬਾਅਦ ਅੱਜ ਚੌਥੇ ਦਿਨ ਵੀ ਕਸ਼ਮੀਰ ਦੇ ਅਨੇਕ ਥਾਂਵਾ ‘ਤੇ ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਕਰਫਿਯੁ ਜਾਰੀ ਹੈ। ਘਾਟੀ ਦੇ ਕਈ ਹਿੱਸਿਆਂ ਵਿੱਚ ਜਿਨਾਂ ਵਿੱਚ ਦੱਖਣ ਅਨੰਤਨਾਗ ਸ਼ੋਪੀਆਂ, ਕੁਲਗਾਮ, ਪੁਲਵਾਮਾ, ਉਤਰੀ ਕਸ਼ਮੀਰ ਦੇ ਬਾਰਾਮੁਲਾ, ਸੋਪੋਰ, ਕੁਪਵਾੜਾ, ਗਾਂਦਰਬਲ ਤੇ ਬਾਂੜੀਪੌਰਾ ਕਸਬਿਆਂ ਵਿੱਚ ਸਖ਼ਤਾਈ ਨਾਲ ਕਰਫਿਯੁ ਜਾਰੀ ਹੈ। ਉਥੇ ਦੂਜੇ ਪਾਸੇ ਅਲਗਾਅ ਵਾਦੀਆਂ ਵੱਲੋਂ ਦਿੱਤੀ ਬੰਦ ਸਬੰਧੀ ਕਾਲ ਨੂੰ 13 ਜੁਲਾਈ ਤੱਕ ਵਧਾ ਦਿੱਤਾ ਗਿਆ ਸੀ ਜਿਸਦੇ ਚਲਦਿਆਂ ਜਨ ਜੀਵਨ ਠੱਪ ਹੋ ਗਿਆ ਹੈ।
ਲਗਾਤਾਰ ਚੌਥੇ ਦਿਨ ਪੂਰੀ ਘਾਟੀ ਬੰਦ ਰਹੀ ਤੇ ਸਥਿਤੀ ਤਨਾਅ ਭਰੀ ਰਹੀ। ਸਿਖਿਅਕ ਸੰਸਥਾਵਾਂ, ਦੁਕਾਨਾਂ, ਵਪਾਰਕ ਕੇਂਦਰ ਪੂਰੇ ਤੌਰ ‘ਤੇ ਬੰਦ ਰਹੇ। ਮਰਣ ਵਾਲਿਆਂ ਦੀ ਗਿਣਤੀ 32 ਤੱਕ ਪੁੱਜ ਗਈ। ਉਥੇ ਅੱਜ ਪੀਐਮ ਮੋਦੀ ਨੇ ਇਕ ਬੈਠਕ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਦੀ ਕੋਸ਼ਿਸ ਕਰਨ।















