ਜੰਮੂ ਕਸ਼ਮੀਰ ‘ਚ ਤਿੰਨ ਅੱਤਵਾਦੀ ਢੇਰ

4ਸ੍ਰੀਨਗਰ  : ਜੰਮੂ ਕਸ਼ਮੀਰ ਦੇ ਪੁੰਛ ਵਿਖੇ ਭਾਰਤੀ ਫੌਜ ਨੇ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਮਾਰ ਸੁਟਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਅੱਤਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਹੋਣ ਤੋਂ ਬਾਅਦ ਫੌਜ ਨੇ ਕਾਰਵਾਈ ਕੀਤੀ ਅਤੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।