ਜ਼ੈਂਪਾ ਨੇ ਕੀਤੀ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ

ਵੈਨਕੂਵਰ: ਐਡਮ ਜ਼ੈਂਪਾ ਨੇ ਨਰੇਂਦਰ ਮੋਦੀ ਸਟੇਡੀਅਮ ‘ਚ ICC ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਫ਼ਾਈਨਲ ‘ਚ ਭਾਰਤ ਖ਼ਿਲਾਫ਼ ਇੱਕ ਸਪਿਨਰ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਹਾਨ ਮੁਥੱਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਜ਼ੈਂਪਾ ਨੇ 2007 ‘ਚ 10 ਮੈਚਾਂ ‘ਚ 23 ਵਿਕਟਾਂ ਲੈਣ ਦੇ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ 11 ਮੈਚਾਂ ‘ਚ 23 ਵਿਕਟਾਂ ਲੈ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ।
ਜ਼ੈਂਪਾ ਨੇ 10-0-44-1 ਦੇ ਅੰਕੜਿਆਂ ਨਾਲ ਸਮਾਪਤ ਕੀਤਾ। ਬ੍ਰੈਡ ਹੌਗ (2007) ਅਤੇ ਸ਼ਾਹਿਦ ਅਫ਼ਰੀਦੀ (2011) 21-21 ਵਿਕਟਾਂ ਲੈ ਕੇ ਦੂਜੇ ਸਥਾਨ ‘ਤੇ ਹਨ। ਇਸ ਦੌਰਾਨ ਜ਼ੈਂਪਾ ਭਾਰਤੀ ਧਰਤੀ ‘ਤੇ ਵਨ ਡੇਅ ‘ਚ 50 ਵਿਕਟਾਂ ਲੈਣ ਵਾਲਾ ਪਹਿਲਾ ਵਿਦੇਸ਼ੀ ਗੇਂਦਬਾਜ਼ ਵੀ ਬਣ ਗਿਆ। ਲੈੱਗੀ ਨੂੰ ਇਸ ਮੀਲ ਪੱਥਰ ਤਕ ਪਹੁੰਚਣ ਲਈ 27 ਮੈਚ ਲੱਗੇ। ਲੈੱਗ ਸਪਿੰਨਰ ਨੇ ਟੂਰਨਾਮੈਂਟ ‘ਚ ਚੁਣੌਤੀਪੂਰਣ ਪਲਾਂ ਦਾ ਸਾਹਮਣਾ ਕੀਤਾ, ਅਤੇ ਚੇਨੱਈ ‘ਚ ਭਾਰਤ ਦੇ ਖ਼ਿਲਾਫ਼ ਆਸਟਰੇਲੀਆ ਦੀ ਹਾਰ ‘ਚ ਉਹ ਇੱਕ ਵੀ ਵਿਕਟ ਨਹੀਂ ਸੀ ਲੈ ਸਕਿਆ।
ਉਸ ਦੀ ਲਚਕਤਾ ਸਾਹਮਣੇ ਆਈ ਅਤੇ ਬਾਅਦ ਦੀਆਂ ਖੇਡਾਂ ‘ਚ ਜ਼ੈਂਪਾ ਨੇ ਇੱਕ ਸਨਸਨੀਖ਼ੇਜ਼ ਮੋੜ ਲਿਆ। ਸ੍ਰੀ ਲੰਕਾ ਦੇ ਖ਼ਿਲਾਫ਼ 21 ਓਵਰਾਂ ‘ਚ 1-145 ਦੇ ਅੰਕੜਿਆਂ ਨਾਲ ਸ਼ੁਰੂਆਤ ‘ਚ ਸੰਘਰਸ਼ ਕਰਨ ਤੋਂ ਬਾਅਦ, ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 69 ਓਵਰਾਂ ‘ਚ 9.66 ਦੀ ਪ੍ਰਭਾਵਸ਼ਾਲੀ ਔਸਤ ਨਾਲ 20 ਵਿਕਟਾਂ ਲਈਆਂ।
ਸ੍ਰੀ ਲੰਕਾ ਦੇ ਖ਼ਿਲਾਫ਼ ਮੈਚ ‘ਚ ਨਵਾਂ ਮੋੜ ਆਇਆ ਜਿੱਥੇ ਜ਼ੈਂਪਾ ਦੀਆਂ ਚਾਰ ਵਿਕਟਾਂ ਨੇ ਖੇਡਾਂ ਨੂੰ ਪ੍ਰਭਾਵਿਤ ਕਰਨ ਦੀ ਆਪਣੀ ਸਮਰਥਾ ਦਾ ਪ੍ਰਦਰਸ਼ਨ ਕੀਤਾ। ਇਸ ਨੇ ਇੱਕ ਸਿਲਸਿਲਾ ਸ਼ੁਰੂ ਕੀਤਾ ਜਿੱਥੇ ਉਸ ਨੇ ਲਗਾਤਾਰ ਚਾਰ ਵਿਸ਼ਵ ਕੱਪ ਮੈਚਾਂ ‘ਚ ਤਿੰਨ ਜਾਂ ਵੱਧ ਵਿਕਟਾਂ ਲਈਆਂ, ਇੱਕ ਦਿਨਾ ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਉਪਲਬਧੀ ਹਾਸਿਲ ਕਰਨ ਵਾਲਾ ਪਹਿਲਾ ਵਿਦੇਸ਼ੀ ਸਪਿਨਰ ਬਣ ਕੇ ਰਿਕਾਰਡ ਕਾਇਮ ਕੀਤਾ।