ਲੋਹੀਆਂ ਖ਼ਾਸ – ਸਥਾਨਕ ਲੋਹੀਆਂ ਸ਼ਹਿਰ ਵਿਚ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰੱਖੀਆਂ ਜਾਣਗੀਆਂ ਤਾਂ ਜੋ ਦੁਕਾਨਦਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਣ। ਰੈਡੀਮੇਡ ਗਾਰਮੈਂਟਸ ਯੂਨੀਅਨ ਲੋਹੀਆਂ ਦੇ ਪ੍ਰਧਾਨ ਯਸ਼ਪਾਲ ਸਚਦੇਵਾ ਨੇ ਉਕਤ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਭਾਰੀ ਗਰਮੀ ਦੇ ਕਾਰਨ ਤਿੰਨ ਦਿਨ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਤਾਂ ਜੋ ਸਾਰੇ ਦੁਕਾਨਦਾਰ ਆਪਣੀ ਸਹੂਲਤ ਅਨੁਸਾਰ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਬਿਤਾ ਸਕਣ। ਇਸ ਮੌਕੇ ਰੈਡੀਮੇਡ ਗਾਰਮੈਂਟਸ ਯੂਨੀਅਨ ਲੋਹੀਆਂ ਦੀ ਹੋਈ ਮੀਟਿੰਗ ਵਿਚ ਯਸ਼ਪਾਲ ਸਚਦੇਵਾ, ਅਮਰਜੀਤ ਸਿੰਘ ਆਹੂਜਾ, ਹਰਦੀਪ ਸਿੰਘ, ਸਰਵਣ ਸਿੰਘ, ਸ਼ਿਵਦੇਵ ਸਿੰਘ, ਜਸਪ੍ਰੀਤ ਸਿੰਘ, ਸ਼ਿਵ ਕੁਮਾਰ, ਰਾਜੀਵ ਵਿਜ, ਸਾਜਨ ਸੱਦੀ, ਮੇਜਰ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ, ਰਾਮ ਸ਼ੰਕਰ ਆਦਿ ਮੌਜੂਦ ਸਨ।















