ਜਲੰਧਰ ‘ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ ‘ਤੇ ਹੋਈ ਫਾਇਰਿੰਗ

ਜਲੰਧਰ – ਜਲੰਧਰ ਦੇ ਵੇਰਕਾ ਮਿਲਕ ਪਲਾਂਟ ਸਲੇਮਪੁਰ ਰੋਡ ‘ਤੇ ਸਥਿਤ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ ‘ਤੇ ਫਾਇਰਿੰਗ ਹੋਣ ਦਾ ਨਿਸ਼ਾਨ ਮਿਲਿਆ, ਜਿਸ ਨਾਲ ਇਲਾਕੇ ‘ਚ ਹਫ਼ੜਾ-ਦਫ਼ੜੀ ਮਚ ਗਈ। ਦੁਕਾਨਦਾਰ ਨੂੰ ਗੋਲ਼ੀ ਚੱਲਣ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ‘ਤੇ ਪਤਾ ਲੱਗਾ। ਉਸ ਨੇ ਗੋਲੀਬਾਰੀ ਦੀ ਸੂਚਨਾ ਪੁਲਸ ਥਾਣਾ ਨੰਬਰ 1 ਨੂੰ ਦਿੱਤੀ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਗੁਆਂਢੀ ਦੁਕਾਨ ਦੇ ਮਾਲਕ ਸਚਦੇਵਾ ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਉਸ ਦੇ ਗੁਆਂਢੀ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਮਾਲਕ ਆਰੀਅਨ ਸ਼ਨੀਵਾਰ ਨੂੰ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਉਹ ਸੋਮਵਾਰ ਸਵੇਰੇ ਦੁਕਾਨ ‘ਤੇ ਪਹੁੰਚੇ ਤਾਂ ਉਨ੍ਹਾਂ ਦੁਕਾਨ ਦੇ ਸ਼ਟਰ ‘ਤੇ ਗੋਲ਼ੀ ਲੱਗਣ ਦਾ ਨਿਸ਼ਾਨ ਵੇਖਿਆ।
ਦੁਕਾਨ ਮਾਲਕ ਆਰੀਅਨ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਸਾਢੇ 8 ਵਜੇ ਦੁਕਾਨ ਬੰਦ ਕਰਕੇ ਚਲਾ ਗਏ ਸਨ। ਜਦੋਂ ਉਹ ਸੋਮਵਾਰ ਸਵੇਰੇ 11 ਵਜੇ ਦੁਕਾਨ ‘ਤੇ ਪਹੁੰਚੇ ਤਾਂ ਸ਼ਟਰ ‘ਤੇ ਗੋਲ਼ੀ ਦਾ ਨਿਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕੋਈ ਧਮਕੀ ਮਿਲੀ ਸੀ। ਉਨ੍ਹਾਂ ਗੋਲੀਬਾਰੀ ਦੀ ਸੂਚਨਾ ਸਬੰਧਤ ਪੁਲਸ ਸਟੇਸ਼ਨ ਨੂੰ ਦਿੱਤੀ, ਜੋ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।