ਜਦੋਂ ਨਾਰਾਜ਼ ਹੋ ਕੇ ਮੈਚ ਦੌਰਾਨ ਯੂਸੁਫ਼ ਪਠਾਨ ਨੇ ਦਰਸ਼ਕ ਨੂੰ ਮਾਰਿਆ ਥੱਪੜ

ਨਵੀਂ ਦਿੱਲੀਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚਲ ਰਹੇ ਕ੍ਰਿਕਟਰ ਯੂਸੁਫ਼ ਪਠਾਨ ਨੇ ਭਾਰਤ ਵੱਲੋਂ ਕਈ ਮੈਚ ਖੇਡੇ ਹਨ। ਯੂਸੁਫ਼ ਪਠਾਨ ਧਮਾਕੇਦਾਰ ਅੰਦਾਜ਼ ‘ਚ ਬੱਲੇਬਾਜ਼ੀ ਕਰਨ ਦੇ ਲਈ ਜਾਣੇ ਜਾਂਦੇ ਹਨ। ਆਈ.ਪੀ.ਐੱਲ. ‘ਚ ਅਸੀਂ ਕਈ ਵਾਰ ਯੂਸੁਫ਼ ਨੂੰ ਇੱਕੱਲੇ ਹੀ ਮੈਚ ਦਾ ਰੁਖ਼ ਪਲਟਦੇ ਹੋਏ ਦੇਖਿਆ ਹੈ। ਰਾਜਸਥਾਨ ਰਾਇਲਸ ਦੇ ਲਈ ਕਈ ਮੈਚ ਜੇਤੂ ਪਾਰੀ ਖੇਡਣ ਦੇ ਬਾਅਦ ਪਿਛਲੇ ਕੁਝ ਸਾਲਾਂ ‘ਚ ਯੂਸੁਫ਼ ਆਈ.ਪੀ.ਐੱਲ. ‘ਚ ਕੋਲਕਾਤਾ ਦੇ ਲਈ ਖੇਡ ਰਹੇ ਹਨ। ਯੂਸੁਫ਼ ਧਮਾਕੇਦਾਰ ਬੱਲੇਬਾਜ਼ੀ ਤੋਂ ਇਲਾਵਾ ਆਪਣੀ ਗੇਂਦਬਾਜ਼ੀ ਦੇ ਲਈ ਵੀ ਜਾਣੇ ਜਾਂਦੇ ਹਨ। ਯੂਸੁਫ਼ ਕਈ ਵਾਰ ਗੇਂਦ ਤੋਂ ਵੀ ਟੀਮ ਦੇ ਲਈ ਬੇਹੱਦ ਉਪਯੋਗੀ ਸਾਬਤ ਹੋ ਰਹੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੈਚ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿੱਥੇ ਯੂਸੁਫ਼ ‘ਤੇ ਕੁਮੈਂਟ ਕਰਨਾ ਇੱਕ ਪ੍ਰਸ਼ੰਸਕ ਨੂੰ ਕਾਫ਼ੀ ਭਾਰੀ ਪੈ ਗਿਆ।
ਦਰਅਸਲ, ਗੱਲ ਸਾਲ 2014 ਦੀ ਹੈ। ਬੜੌਦਾ ਅਤੇ ਜੰਮੂ-ਕਸ਼ਮੀਰ ਵਿੱਚਾਲੇ ਰਣਜੀ ਟਰਾਫ਼ੀ ਦਾ ਮੈਚ ਖੇਡਿਆ ਜਾ ਰਿਹਾ ਸੀ। ਉਸ ਦੌਰਾਨ ਯੂਸੁਫ਼ ਪਠਾਨ ਅਤੇ ਅੰਬਾਤੀ ਰਾਇਡੂ ਮੈਦਾਨ ‘ਤੇ ਬੱਲੇਬਾਜ਼ੀ ਕਰ ਰਹੇ ਸਨ। ਉਸੇ ਸਮੇਂ ਦਰਸ਼ਕਾਂ ‘ਚ ਬੈਠੇ ਇੱਕ ਸ਼ਖਸ਼ ਨੇ ਯੁਸੁਫ਼ ‘ਤੇ ਗਲਤ ਟਿੱਪਣੀ ਕਰ ਦਿੱਤੀ। ਬੜੌਦਾ ਕ੍ਰਿਕਟ ਸੰਘ ਦੇ ਸਕੱਤਰ ਸਨੇਹੇਲ ਪਾਰਿਖ ਨੇ ਮੈਚ ਦੇ ਬਾਅਦ ਦੱਸਿਆ ਕਿ ਦਰਸ਼ਕ ਮੈਚ ਦੇ ਦੌਰਾਨ ਪਠਾਨ ਅਤੇ ਹੋਰ ਖਿਡਾਰੀਆਂ ‘ਤੇ ‘ਗ਼ਲਤ ਟਿੱਪਣੀਆਂ’ ਕਰ ਰਿਹਾ ਸੀ।
ਪਠਾਨ ਇਸ ਤਰ੍ਹਾਂ ਦੇ ਵਿਵਹਾਰ ਨੂੰ ਸਹਿਣ ਕਰਨ ਦੇ ਮੂਡ ‘ਚ ਨਹੀਂ ਸਨ। ਇਸ ਲਈ ਆਊਟ ਹੋਣ ਦੇ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਡਰੈਸਿੰਗ ਰੂਮ ‘ਚ ਬੁਲਾਇਆ ਅਤੇ ਉਸ ਨੂੰ ਕਥਿਤ ਤੌਰ ‘ਤੇ ਦੋ ਥੱਪੜ ਮਾਰ ਦਿੱਤੇ। ਕਿਹਾ ਜਾਂਦਾ ਹੈ ਕਿ ਜਦੋਂ ਇਸ ਘਟਨਾ ਦੀ ਜਾਣਕਾਰੀ ਯੂਸੁਫ਼ ਪਠਾਨ ਦੇ ਛੋਟੇ ਭਰਾ ਇਰਫ਼ਾਨ ਪਠਾਨ ਨੂੰ ਮਿਲੀ ਤਾਂ ਉਨ੍ਹਾਂ ਨੇ ਯੂਸੁਫ਼ ਪਠਾਨ ਨੂੰ ਸਮਝਾਇਆ। ਯੂਸੁਫ਼ ਪਠਾਨ ਉਸ ਦੌਰਾਨ ਇੰਨੇ ਗੁੱਸੇ ‘ਚ ਸਨ ਕਿ ਉਹ ਇਰਫ਼ਾਨ ਨਾਲ ਵੀ ਗੱਲ ਕਰਨ ਨੂੰ ਤਿਆਰ ਨਹੀਂ ਸਨ। ਪਰ ਹੌਲੇ-ਹੌਲੇ ਮਾਮਲਾ ਸ਼ਾਂਤ ਹੋ ਗਿਆ।