ਜਗੀਰ ਕੌਰ ਕੇਸ ਦੀ ਸੁਣਵਾਈ ਤੋਂ ਇਨਕਾਰ

4ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬੀਬੀ ਜਗੀਰ ਕੌਰ ਦੇ ਮਾਮਲੇ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਮਾਮਲਾ ਕਿਸੇ ਹੋਰ ਬੈਂਚ ਨੂੰ ਰੈਫਰ ਕੀਤਾ ਜਾਵੇ।
ਜਗੀਰ ਕੌਰ ਦਾ ਇਹ ਮਾਮਲਾ ਹੁਣ ਚੀਫ ਜਸਟਿਸ ਕੋਲ ਜਾਵੇਗਾ। ਉਸ ਤੋਂ ਬਾਅਦ ਕਿਸੇ ਹੋਰ ਬੈਂਚ ਨੂੰ ਰੈਫਰ ਕੀਤਾ ਜਾਵੇਗਾ। ਜਗੀਰ ਕੌਰ ਨੇ ਹਾਈਕੋਰਟ ਵਿੱਚ ਆਪਣੀ ਬਾਕੀ ਬਚੀ ਸਜ਼ਾ ਨੂੰ ਮੁਆਫ ਕਰਨ ਲਈ ਪਟੀਸ਼ਨ ਦਾਖਲ ਕੀਤੀ ਸੀ।
ਜਗੀਰ ਕੌਰ ਆਪਣੀ ਬੇਟੀ ਦੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ ਭੁਗਤ ਰਹੀ ਹੈ। ਫਿਲਹਾਲ ਬੀਬੀ ਜਗੀਰ ਕੌਰ ਜ਼ਮਾਨ ‘ਤੇ ਬਾਹਰ ਹੈ।