ਰੋਜ਼ ਕਿਸ਼ਕਿਸ਼ ਖਾਣ ਨਾਲ ਕਈ ਪ੍ਰਕਾਰ ਦੇ ਸਿਹਤ ਨਾਲ ਜੁੜੇ ਲਾਭ ਮਿਲਦੇ ਹਨ। ਇਸ ਵਿੱਚ ਊਰਜਾ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਆਯੁਰਵੈਦ ਵਿੱਚ ਵੀ ਕਿਸ਼ਮਿਸ਼ ਨੂੰ ਭਿਓਂ ਕੇ ਇਸ ਦਾ ਪਾਣੀ ਪੀਣ ਨਾਲ ਕਈ ਫ਼ਾਇਦੇ ਦੱਸੇ ਗਏ ਹਨ। ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।
ਕਬਜ਼ ਦੂਰ ਕਰਦੀ ਹੈ ਕਿਸ਼ਮਿਸ਼ – ਕਿਸ਼ਮਿਸ਼ ਖਾਣਾ ਨਾਲ ਕਬਜ਼ ਵਿੱਚ ਬਹੁਤ ਫ਼ਾਇਦਾ ਮਿਲਦਾ ਹੈ। ਇਸ ਨੂੰ ਪਾਣੀ ਵਿੱਚ ਭਿਓਂ ਕੇ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਜੇ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਵਟ ਦੀ ਸਮੱਸਿਆ ਹੈ ਤਾਂ ਇਹ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ ਦਾ ਨਿਯਮਤ ਰੂਪ ਵਿੱਚ ਸੇਵਨ ਕਰਨ ਨਾਲ ਤੁਹਾਨੂੰ ਜਲਦੀ ਹੀ ਇਸ ਦਾ ਲਾਭ ਮਹਿਸੂਸ ਹੋਵੇਗਾ।
ਅਨੀਮੀਆ ਨੂੰ ਦੂਰ ਕਰਨ ਲਈ – ਕਿਸ਼ਮਿਸ਼ ‘ਚ ਵਾਇਟਾਮਿਨਜ਼ ਅਤੇ ਬੀ ਕੌਪਲੈਕਸ ਦੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ ਜਿਸ ਨਾਲ ਅਨੀਮੀਆ ਨਹੀਂ ਹੁੰਦਾ।
ਹੱਡੀਆਂ ਵੀ ਮਜ਼ਬੂਤ – ਕਿਸ਼ਮਿਸ਼ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਜੇ ਤੁਹਾਨੂੰ ਗੋਡਿਆਂ ਦੇ ਦਰਦ ਦੀ ਸ਼ਿਕਾਇਤ ਹੈ ਤਾਂ ਕਿਸ਼ਮਿਸ਼ ਦਾ ਸੇਵਨ ਲਾਭਦਾਇਕ ਹੋਵੇਗਾ।
ਬਲੱਡ ਪ੍ਰੈਸ਼ਰ – ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਰਾਤ ਨੂੰ 8-10 ਕਿਸ਼ਮਸ਼ ਅੱਧੇ ਗਿਲਾਸ ਪਾਣੀ ਵਿੱਚ ਭਿਓਂ ਦਿਓ। ਸਵੇਰੇ ਉੱਠੋ ਅਤੇ ਕਿਸ਼ਮਿਸ਼ ਦਾ ਪਾਣੀ ਬਿਨਾਂ ਕੁੱਝ ਖਾਧੇ ਪੀਓ। ਜੇ ਤੁਸੀਂ ਚਾਹੋ ਤਾਂ ਭਿੱਜੀ ਹੋਈ ਕਿਸ਼ਮਿਸ਼ ਵੀ ਖਾ ਸਕਦੇ ਹੋ। ਇਹ ਕੁੱਝ ਦਿਨਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਦੇਵੇਗੀ।
ਲਿਵਰ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦਗਾਰ – ਹਰ ਰੋਜ਼ ਕਿਸ਼ਮਿਸ਼ ਦੇ ਪਾਣੀ ਦਾ ਸੇਵਨ ਤੁਹਾਡੇ ਜਿਗਰ ਨੂੰ ਸਿਹਤਮੰਦ ਰੱਖਣ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਕੰਮ ਵੀ ਕਰਦਾ ਹੈ। ਇਹ ਤੁਹਾਡੇ ਪਾਚਕ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਸਹਾਇਕ ਹੈ।
ਭਾਰ ਵਧਾਉਣ ਵਿੱਚ ਮਦਦਗਾਰ – ਜੇ ਤੁਸੀਂ ਘੱਟ ਭਾਰ ਰੱਖਦੇ ਹੋ ਅਤੇ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਕਿਸ਼ਮਿਸ਼ ਤੁਹਾਡੀ ਮਦਦ ਕਰ ਸਕਦੀ ਹੈ। ਕਿਸ਼ਮਿਸ਼ ਫ਼ਰੂਕਟੋਜ਼ ਨਾਲ ਭਰਪੂਰ ਹੁੰਦੀ ਹੈ ਜੋ ਸ਼ਰੀਰ ਦਾ ਭਾਰ ਵਧਾਉਣ ਵਿੱਚ ਮਦਦ ਕਰ ਸਕਦੀ ਹੈ।
ਕੰਬੋਜ










