ਸਹੀ ਸਮੇਂ ‘ਤੇ ਨਾਸ਼ਤਾ ਕਰੋਗੇ ਤਾਂ ਰਹੋਗੇ ਸਿਹਤਮੰਦ

ਸਵੇਰ ਦਾ ਨਾਸ਼ਤਾ ਸੂਰਜ ਚੜ੍ਹਨ ਤੋਂ ਸਵਾ ਦੋ ਘੰਟੇ ਦੇ ਅੰਦਰ ਅੰਦਰ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਫ਼ਲਾਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀ ਨੂੰ ਦੁਪਹਿਰ ਸਮੇਂ ਖਾਣਾ ਚਾਹੀਦਾ ਹੈ। ਰਾਤ ਦਾ ਭੋਜਨ ਸੂਰਜ ਡੁੱਬਣ ਤੋਂ 40 ਮਿੰਟ ਦੇ ਅੰਦਰ-ਅੰਦਰ ਕਰ ਲੈਣਾ ਚਾਹੀਦਾ ਹੈ। ਰਾਤ ਦੇ ਖਾਣੇ ਤੋਂ ਬਾਅਦ ਦੁੱਧ ਪੀਣਾ ਚਾਹੀਦਾ ਹੈ। ਇਹ ਜਾਣਕਾਰੀ ਅਰੋਗਿਆ ਭਾਰਤੀ ਦੇ ਪ੍ਰਚਾਰਕ ਬ੍ਰਹਮਦੇਵ ਸ਼ਰਮਾ ਅਤੇ ਪ੍ਰੋ. ਬੀ. ਐੱਨ. ਸਿੰਘ ਨੇ ਦਿੱਤੀ।
40 ਮਿੰਟ ਤਕ ਧੁੱਪ ਲਓ: KGMU ਦੇ ਕਲਾਮ ਸੈਂਟਰ ਵਿਖੇ ਅਰੋਗਿਆ ਭਾਰਤੀ ਦੁਆਰਾ ਆਯੋਜਤ ਅਰੋਗਿਆ ਮਿੱਤਰ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਐਤਵਾਰ ਨੂੰ ਸਮਾਪਤ ਹੋਇਆ। ਇੱਥੇ, KGMU ਦੇ ਉਪ ਕੁਲਪਤੀ ਡਾ. ਐੱਮ. ਐੱਲ. ਬੀ. ਭੱਟ ਨੇ ਦੱਸਿਆ ਕਿ ਚੰਗੀ ਸਿਹਤ ਅਤੇ ਵਾਇਟਾਮਿਨ ਡੀ ਦੀ ਪੂਰਤੀ ਲਈ ਰੋਜ਼ਾਨਾ ਲਗਭਗ 40 ਮਿੰਟ ਤਕ ਧੁੱਪ ਵਿੱਚ ਰਹਿਣਾ ਚਾਹੀਦਾ ਹੈ। ਨਾਲ ਹੀ ਰਾਤ ਨੂੰ 10 ਤੋਂ ਸਵੇਰੇ 4 ਵਜੇ ਤਕ ਨੀਂਦ ਲੈਣੀ ਚਾਹੀਦੀ ਹੈ।
ਸ਼ਰਾਬ, ਤੰਬਾਕੂ ਬਿਮਾਰੀਆਂ ਦੀ ਜੜ੍ਹ: ਬ੍ਰਹਮਦੇਵ ਸ਼ਰਮਾ ਨੇ ਕਿਹਾ ਕਿ ਸ਼ਰਾਬ ਅਤੇ ਤੰਬਾਕੂ ਜ਼ਿਆਦਾਤਰ ਬਿਮਾਰੀਆਂ ਦੀ ਜੜ੍ਹ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੂਰੀ ਬਣਾ ਕੇ ਲਗਭਗ 70 ਪ੍ਰਤੀਸ਼ਤ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਕਾਰਨ ਪੂਰਾ ਪਰਿਵਾਰ ਉਸ ਵਿਅਕਤੀ ਤੋਂ ਪਰੇਸ਼ਾਨ ਹੋ ਜਾਂਦਾ ਹੈ।
ਸਿਖਲਾਈ ਦੇ ਕਨਵੀਨਰ ਡਾ. ਵਿਨੋਦ ਜੈਨ ਨੇ ਕਿਹਾ ਕਿ ਦੰਦਾਂ ਦੀ ਸਫ਼ਾਈ, ਭੋਜਨ ਦੀ ਸਫ਼ਾਈ, ਲੋੜੀਂਦੇ ਪਾਣੀ ਦੀ ਵਰਤੋਂ ਨਾਲ ਸ਼ਰੀਰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਸ ਮੌਕੇ ਡਾ. ਸੰਦੀਪ ਤਿਵਾੜੀ, ਡਾ. ਵਾਨੀ ਗੁਪਤਾ, ਡਾ. ਸੁਮਿਤ ਰੁੰਗਟਾ, ਡਾ. ਮੁਰਲੀ ਕ੍ਰਿਸ਼ਨ, ਸ਼ਾਲਿਨੀ ਗੁਪਤਾ, ਵੀਨੂ ਵਿਕਾਸ ਮਿਸ਼ਰਾ, ਸ਼ਾਲਿਨੀ ਦੂਬੇ, ਆਦਿ ਹਾਜ਼ਰ ਸਨ।
ਸੂਰਜਵੰਸ਼ੀ