ਛੋਟੀਆਂ-ਛੋਟੀਆਂ ਸਰੀਰਿਕ ਤਕਲੀਫ਼ਾਂ ਸਾਰਿਆਂ ਨੂੰ ਕਦੇ ਨਾ ਕਦੇ ਹੁੰਦੀਆਂ ਹਨ। ਜੇਕਰ ਤੁਸੀਂ ਘਰ ‘ਚ ਹੀ ਅਜਿਹੀਆਂ ਤਕਲੀਫ਼ਾਂ ਦਾ ਇਲਾਜ ਕਰਨਾ ਚਾਹੁੰਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਜਿਹੇ ਮਹੱਤਵਪੂਰਨ ਘਰੇਲੂ ਘਰੇਲੂ ਨੁਸਖੇ ਜਿਨ੍ਹਾਂ ਦਾ ਪਤਾ ਹੋਣ ‘ਤੇ ਤੁਸੀਂ ਕੁਝ ਰੋਗਾਂ ਦਾ ਇਲਾਜ ਖੁਦ ਕਰ ਸਕਦੇ ਹੋ।
ਪੇਟ ਦਰਦ:- ਅੱਧਾ ਚਮਚ ਹਲਦੀ ਅਤੇ ਅੱਧਾ ਚਮਚ ਨਮਕ ਮਿਲਾ ਕੇ ਠੰਡੇ ਪਾਣੀ ਨਾਲ ਖਾ ਲਓ। ਪੇਟ ਦਰਦ ‘ਚ ਤੁਰੰਤ ਆਰਾਮ ਮਿਲੇਗਾ।
ਵਾਲਾਂ ਦਾ ਝੜਨਾ:- ਜੇਕਰ ਤੁਹਾਡੇ ਵਾਲਾਂ ‘ਚ ਰੂਸੀ ਹੈ ਜਾਂ ਫ਼ਿਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਕੱਚੇ ਪਪੀਤੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ ‘ਤੇ 10 ਮਿੰਟ ਤੱਕ ਲਗਾਓ। ਉਸ ਤੋਂ ਬਾਅਦ ਵਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਵਾਲਾ ਨਹੀਂ ਝੜਣਗੇ।
ਖੂਨ ਦੀ ਖਰਾਬੀ:- ਖੂਨ ਸਾਫ਼ ਨਹੀਂ ਹੈ ਤਾਂ 1 ਚਮਚ ਸ਼ਹਿਦ ਨੂੰ ਅੱਧੇ ਗਿਲਾਸ ਪਾਲਕ ਦੇ ਰਸ ‘ਚ ਮਿਲਾ ਕੇ 1 ਮਹੀਨੇ ਤੱਕ ਵਰਤੋਂ ਕਰੋ। ਇਹ ਤੁਹਾਡੇ ਖੂਨ ਵਿਕਾਰ ਨੂੰ ਦੂਰ ਕਰੇਗਾ ਅਤੇ ਖੂਨ ਨੂੰ ਸਾਫ਼ ਰੱਖੇਗਾ।
ਚਮੜੀ ਪ੍ਰਾਬਲਮ:- ਨਾਰੀਅਲ ਪਾਣੀ ‘ਚ ਕੱਚਾ ਦੁੱਧ, ਨਿੰਬੂ ਦਾ ਰਸ, ਬੇਸਨ ਅਤੇ ਚੰਦਨ ਪਾਊਡਰ ਮਿਲਾ ਕੇ ਲੇਪ ਤਿਆਰ ਕਰੋ। ਨਹਾਉਣ ਤੋਂ 15 ਮਿੰਟ ਪਹਿਲਾਂ ਇਹ ਲੇਪ ਚਿਹਰੇ ‘ਤੇ ਲਗਾਓ। ਉਸ ਤੋਂ ਬਾਅਦ ਚਿਹਰੇ ਨੂੰ ਧੋ ਲਓ। ਇਹ ਨੁਸਕਾ ਸਕਿੰਮ ਪ੍ਰਾਬਲਮ ਦੂਰ ਕਰਕੇ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ।
ਐਸਡਿਟੀ:- ਭੋਜਨ ਕਰਨ ਤੋਂ ਬਾਅਦ ਤੁਸੀਂ ਥੋੜ੍ਹੇ ਜਿਹੇ ਗੁੜ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਐਸਡਿਟੀ ਦੀ ਸਮੱਸਿਆ ਖਤਮ ਹੋ ਜਾਵੇਗੀ।
ਸਿਰ ਦਰਦ:- ਇੱਕ ਗਿਲਾਸ ਗਰਮ ਪਾਣੀ ‘ਚ ਅੱਧਾ ਨਿੰਬੂ ਦਾ ਰਸ ਪਾ ਕੇ ਪੀਓ। ਸਿਰ ਦਰਦ ਦੂਰ ਹੋ ਜਾਵੇਗਾ।
ਗੈਸਿਟ੍ਰਕ ਟਰੱਬਲ:- ਅਜ਼ਵਾਈਨ ਅਤੇ ਕਾਲਾ ਨਮਕ ਪੀਸ ਕੇ ਸਾਮਾਨ ਮਾਤਰਾ ‘ਚ ਮਿਲਾ ਲਓ। ਇਸ ਚੂਰਨ ਨੂੰ ਇੱਕ ਚਮਚ ਮਾਤਰਾ ‘ਚ ਗਰਮ ਪਾਣੀ ਨਾਲ ਲਓ। ਗੈਸ ਦੀ ਸਮੱਸਿਆ ‘ਚ ਤੁਰੰਤ ਆਰਾਮ ਮਿਲੇਗਾ।
ਜੁਕਾਮ:- ਜੇਕਰ ਜੁਕਾਮ ਜਾਂ ਸਰਦੀ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਪੀ ਕੇ ਸੋ ਜਾਓ। ਜੁਕਾਮ ਤੋਂ ਰਾਹਤ ਮਿਲੇਗੀ।










