ਬੱਚੇ ਹੋਣ ਜਾਂ ਵੱਡੇ ਅੱਜ ਕੱਲ੍ਹ ਹਰ ਕੋਈ ਹਰ ਸਮੇਂ ਮੋਬਾਇਲ, ਕੰਪਿਊਟਰ ਲੈਪਟੌਪ ਸਕ੍ਰੀਨ ਨੂੰ ਦੇਖਦਾ ਰਹਿੰਦਾ ਹੈ ਜਿਸ ਦਾ ਸਿੱਧਾ ਅਸਰ ਅੱਖਾਂ ‘ਤੇ ਪੈਂਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ। ਆਪਣੀ ਇਸ ਆਦਤ ‘ਤੇ ਕੰਟਰੋਲ ਪਾਉਣ ਦੇ ਨਾਲ-ਨਾਲ ਖਾਣ-ਪੀਣ ‘ਤੇ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਮੇਂ ਰਹਿੰਦੇ ਅੱਖਾਂ ਦੀ ਰੋਸ਼ਨੀ ਨੂੰ ਕਮਜ਼ੋਰ ਹੋਣ ‘ਤੋਂ ਰੋਕਿਆ ਜਾ ਸਕੇ। ਅਸੀਂ ਤੁਹਾਨੂੰ ਅਜਿਹੀਆਂ ਫ਼ੂਡ ਆਈਟਮਜ਼ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖ ਸਕਦੇ ਹੋ।
ਹਰੀਆਂ ਸਬਜ਼ੀਆਂ – ਆਪਣੀ ਰੋਜ਼ ਦੀ ਡਾਇਟ ‘ਚ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ। ਇਨ੍ਹਾਂ ‘ਚ ਆਇਰਨ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਲਈ ਕਾਫ਼ੀ ਜ਼ਰੂਰੀ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਠੀਕ ਰਹਿੰਦੀ ਅਤੇ ਤੁਹਾਨੂੰ ਜ਼ਿੰਦਗੀ ਭਰ ਐਨਕ ਦੀ ਲੋੜ ਨਹੀਂ ਪਵੇਗੀ।
ਗਾਜਰ – ਗਾਜਰ ‘ਚ ਵਾਇਟਾਮਿਨ A ਅਤੇ C ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਕਿ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਰੋਜ਼ ਇੱਕ ਗਲਾਸ ਤਾਜ਼ਾ ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਹੀ ਜਲਦੀ ਠੀਕ ਹੁੰਦੀ ਹੈ ਅਤੇ ਅੱਖਾਂ ‘ਤੇ ਲੱਗੀ ਐਨਕ ਉਤਰ ਸਕਦੀ ਹੈ।
ਬਾਦਾਮਾਂ ਵਾਲਾ ਦੁੱਧ – ਬਾਦਾਮ ਵਾਇਟਾਮਿਨ E ਦਾ ਕਾਫ਼ੀ ਚੰਗਾ ਸਰੋਤ ਹੈ। ਹਫ਼ਤੇ ‘ਚ ਘੱਟੋ-ਘੱਟ ਤਿੰਨ ਵਾਰ ਦੁੱਧ ‘ਚ ਬਾਦਾਮ ਪਾ ਕੇ ਪੀਣ ਨਾਲ ਅੱਖਾਂ ਦੀ ਕਿਸੇ ਵੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
ਆਂਡਾ – ਆਂਡੇ ‘ਚ ਪਾਇਆ ਜਾਣ ਵਾਲਾ ਐਮੀਨੋ ਐਸਿਡ, ਪ੍ਰੋਟੀਨ, ਸਲਫ਼ਰ, ਲੈਕਟਿਨ, ਲਿਊਟਿਨ, ਸਿਸਟਿਨ ਅਤੇ ਵਾਇਟਾਮਿਨ B2 ਸੇਲ ਦਾ ਕੰਮ ਕਰਨ ‘ਚ ਮਦਦ ਕਰਦਾ ਹੈ।
ਮੱਛੀ – ਮੱਛੀ ‘ਚ ਪਾਇਆ ਜਾਣ ਵਾਲਾ ਪ੍ਰੋਟੀਨ ਨਾ ਸਿਰਫ਼ ਅੱਖਾਂ ਦੇ ਸਗੋਂ ਵਾਲਾਂ ਲਈ ਵੀ ਕਾਫ਼ੀ ਚੰਗਾ ਹੁੰਦਾ ਹੈ।
ਸੋਇਆਬੀਨ – ਜੇਕਰ ਤੁਸੀਂ ਨੌਨ-ਵੈੱਜ ਨਹੀਂ ਖਾਂਦੇ ਤਾਂ ਉਸ ਦੀ ਥਾਂ ‘ਤੇ ਤੁਸੀਂ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਨਾਨਵੈੱਜ ਦੇ ਬਰਾਬਰ ਪ੍ਰੋਟੀਨ ਪਾਇਆ ਜਾਂਦਾ ਹੈ।
ਕੰਬੋਜ










