ਜੇਕਰ ਤੁਸੀਂ ਪਹਿਲਾਂ ਤੋਂ ਡਿਪ੍ਰੈਸ਼ਨ ਦੇ ਮਰੀਜ਼ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵੱਲ ਵੱਧ ਰਹੇ ਹੋ ਤਾਂ ਸਾਈਕੋਥੈਰੇਪੀ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉਣ ‘ਚ ਤੁਹਾਡੀ ਮਦਦਗਾਰ ਸਾਬਿਤ ਹੋ ਸਕਦੀ ਹੈ। ਸਾਈਕੋਥੈਰੇਪੀ ਨੂੰ ਟੌਕ ਥੈਰੇਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਥੈਰੇਪੀ ਦੌਰਾਨ ਇੱਕ ਸਿਖਿਅਤ ਮੈਂਟਲ ਹੈੱਲਥ ਪ੍ਰੋਫ਼ੈਸ਼ਨਲ ਮਰੀਜ਼ ਨਾਲ ਗੱਲਬਾਤ ਕਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਡਿਪ੍ਰੈਸ਼ਨ ਦੇ ਅਸਰ ਕਾਰਣ ਕੀ ਹਨ। ਨਾਲ ਹੀ ਉਹ ਆਪਣੇ ਟਿਪਸ ਅਤੇ ਗਾਈਡੈਂਸ ਰਾਹੀਂ ਮਰੀਜ਼ ਨੂੰ ਬਿਹਤਰ ਮਹਿਸੂਸ ਕਰਵਾਉਂਦਾ ਹੈ।
ਸਾਈਕੋਥੈਰੇਪੀ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਇਨ੍ਹਾਂ ਸਾਰੀਆਂ ਦਾ ਮੁੱਖ ਮਕਸਦ ਮਰੀਜ਼ ਦੇ ਡਿਪ੍ਰੈਸ਼ਨ ਦਾ ਮੁੱਖ ਕਾਰਣ ਜਾਣਨਾ ਹੁੰਦਾ ਹੈ। ਥੈਰੇਪੀ ਦੌਰਾਨ ਮਾਹਿਰ ਤੁਹਾਨੂੰ ਆਪਣੇ ਵਿਚਾਰਾਂ ਅਤੇ ਸੋਚ ਦੇ ਉਨ੍ਹਾਂ ਕਾਰਣਾਂ ‘ਤੇ ਕੰਟਰੋਲ ਕਰਨਾ ਸਿਖਾਉਂਦੇ ਹਨ, ਜੋ ਤੁਹਾਨੂੰ ਡਿਪ੍ਰੈਸ਼ਨ ‘ਚ ਧੱਕ ਰਹੇ ਹੁੰਦੇ ਹਨ। ਸਾਈਕੋਥੈਰੇਪੀ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਕਾਗਨੇਟਿਵ ਬਿਹੇਵੀਅਰ ਥੈਰੇਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਾਗਨੇਟਿਵ ਬਿਹੇਵੀਅਰ ਥੈਰੇਪੀ ‘ਚ ਮੁੱਖ ਤੌਰ ‘ਤੇ ਇਹ ਥੈਰੇਪੀ ਸ਼ਾਮਿਲ ਹੁੰਦੀ ਹੈ।
ਮੈਂਟਲ ਹੈਲਥ ਅਤੇ ਸਾਈਕੋਥੈਰੇਪੀ
ਨਿੱਜੀ ਥੈਰੇਪੀ: ਇਸ ਥੈਰੇਪੀ ਦੌਰਾਨ ਮਾਹਿਰ ਦੋ ਜਾਂ ਜ਼ਿਆਦਾ ਮਰੀਜ਼ਾਂ ਦੀ ਇਕੱਠੇ ਸਾਈਕੋਥੈਰੇਪੀ ਕਰਦਾ ਹੈ। ਇਹ ਇਸ ਮਾਇਨੇ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ ਕਿ ਤੁਸੀਂ ਜਿਨ੍ਹਾਂ ਪਰੇਸ਼ਾਨੀਆਂ ਨਾਲ ਘਿਰੇ ਹੋਏ ਹੋ ਅਤੇ ਸੋਚ ਰਹੇ ਹੋ ਕਿ ਸਿਰਫ਼ ਤੁਹਾਡੇ ਨਾਲ ਹੀ ਇਹ ਸਭ ਹੋ ਰਿਹਾ ਹੈ ਤਾਂ ਅਜਿਹਾ ਨਹੀਂ। ਦੁਨੀਆ ‘ਚ ਹਜ਼ਾਰਾਂ ਲੋਕ ਇਸੇ ਸਮੱਸਿਆ ‘ਚੋਂ ਲੰਘ ਰਹੇ ਹਨ।
ਕਪਲ ਥੈਰੇਪੀ: ਇਸ ਥੈਰੇਪੀ ‘ਚ ਪਤੀ-ਪਤਨੀ ਨੂੰ ਇਕੱਠੇ ਬਿਠਾ ਕੇ ਥੈਰੇਪੀ ਦਿੱਤੀ ਜਾਂਦੀ ਹੈ ਕਿ ਡਿਪ੍ਰੈਸ਼ਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਹ ਲੋਕ ਇਸ ਤੋਂ ਬਾਹਰ ਆਉਣ ‘ਚ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਥੈਰੇਪਿਸਟ ਮਰੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਥੈਰੇਪੀ ਸਿਲੈਕਟ ਕਰਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਥੈਰੇਪਿਸਟ ਕਈ ਤਰ੍ਹਾਂ ਦੀ ਥੈਰੇਪੀਜ਼ ਨੂੰ ਇਕੱਠੇ ਲੈ ਕੇ ਤੁਹਾਡਾ ਟ੍ਰੀਟਮੈਂਟ ਕਰਨ।
ਸਾਡੇ ਭਾਈਚਾਰ ‘ਚ ਸਾਈਕੋਲੌਜੀਕਲ ਮਾਈਂਡਿਡ ਲੋਕਾਂ ਦੀ ਕਮੀ ਹੈ। ਇਸੇ ਕਾਰਣ ਲੋਕ ਇਸ ਤਰ੍ਹਾਂ ਦੀ ਬੀਮਾਰੀ ਨੂੰ ਸਾਈਕੋਲੌਜੀਕਲ ਸਿਕਨੈੱਸ ਨਾ ਸਮਝ ਕੇ ਸ਼ਰੀਰਕ ਬੀਮਾਰੀ ਸਮਝਦੇ ਹਨ। ਸਾਈਕੋਲੌਜੀਕਲ ਮਾਈਂਡ ਦੀ ਕਮੀ ਕਾਰਣ ਇਹ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ ਕਿਉਂਕਿ ਇਸ ਕਾਰਣ ਸਾਈਕਾਇਟ੍ਰਿਸਟ ਨੂੰ ਵੀ ਮਰੀਜ਼ ਦੀ ਥੈਰੇਪੀ ਕਰਨ ਅਤੇ ਉਸ ਨੂੰ ਇਹ ਯਕੀਨ ਦਿਵਾਉਣ ‘ਚ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ ਕਿ ਉਸ ਦੀ ਪਰੇਸ਼ਾਨੀ ਸ਼ਰੀਰਕ ਨਹੀਂ ਸਗੋਂ ਮਾਨਸਿਕ ਹੈ। ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਮੈਂਟਲ ਹੈੱਲਥ ਅਵੇਅਰਨੈੱਸ ਬਹੁਤ ਜ਼ਰੂਰੀ ਹੈ। ਇਸ ਵਿੱਚ ਮੈਡੀਕਲ ਸੈਕਟਰ ਦੇ ਦੂਸਰੇ ਮਾਹਿਰ, ਮੀਡੀਆ, ਐਜੂਕੇਸ਼ਨ ਅਤੇ NGO ਬਿਹਤਰ ਯੋਗਦਾਨ ਦੇ ਸਕਦੇ ਹਨ।
ਕੰਬੋਜ










