ਗ਼ਲਤ ਖਾਣ-ਪੀਣ ਅਤੇ ਲਾਈਫ਼ਸਟਾਈਲ ਦੇ ਚੱਲਦੇ ਅੱਜਕੱਲ੍ਹ ਲੋਕ ਬੈਡ ਕੋਲੈਸਟਰੋਲ, ਹਾਈ ਬਲੱਡ ਪ੍ਰੈੱਸ਼ਰ ਅਤੇ ਬਲੌਕਡ ਨਾੜੀਆਂ ਵਰਗੀਆਂ ਮੁਸ਼ਕਿਲਾਂ ਦੀ ਲਪੇਟ ‘ਚ ਆ ਜਾਂਦੇ ਹਨ। ਅੱਜ ਅਸੀਂ ਇਥੇ ਗੱਲ ਕਰਾਂਗੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਦੀਆਂ ਨਾੜਾਂ ਬਲੌਕ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾੜਾਂ ਬਲੌਕ ਹੋ ਜਾਣ ਨਾਲ ਸ਼ਰੀਰ ‘ਚ ਕਿਸੇ ਨਾ ਕਿਸੇ ਹਿੱਸੇ ‘ਚ ਦਰਦ ਹੁੰਦਾ ਰਹਿੰਦਾ ਹੈ, ਖ਼ਾਸ ਤੌਰ ‘ਤੇ ਇਹ ਦਰਦ ਦਿਲ ਦੇ ਕਰੀਬ ਮਹਿਸੂਸ ਹੁੰਦਾ ਹੈ। ਜਿਨ੍ਹਾਂ ਦੀਆਂ ਬਹੁਤ ਜ਼ਿਆਦਾ ਨਾੜਾਂ ਬਲੌਕ ਹੋ ਚੁੱਕੀਆਂ ਹੋਣ ਉਨ੍ਹਾਂ ਨੂੰ ਡਾਕਟਰ ਆਪਰੇਸ਼ਨ ਕਰਵਾ ਕੇ ਸਟੈਂਟ ਪਾਉਣ ਦੀ ਸਲਾਹ ਦਿੰਦੇ ਹਨ। ਪਰ ਕੁੱਝ ਸਾਲ ਬਾਅਦ ਇਨ੍ਹਾਂ ਸਟੈਂਟਾਂ ਦੇ ਆਲੇ-ਦੁਆਲੇ ਕੈਲਸ਼ੀਅਮ ਅਤੇ ਪ੍ਰੋਟੀਨ ਜਮ੍ਹਾ ਹੋਣ ਨਾਲ ਇਹ ਵੀ ਕੰਮ ਕਰਨਾ ਛੱਡ ਦਿੰਦੇ ਹਨ ਜਿਸ ਵਜ੍ਹਾ ਨਾਲ ਡਾਕਟਰ ਤੁਹਨੂੰ ਇੱਕ ਹੋਰ ਔਪਰੇਸ਼ਨ ਦੀ ਸਲਾਹ ਦਿੰਦੇ ਹਨ। ਅਜਿਹਾ ਕਰਨ ਨਾਲ ਤੁਸੀਂ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗਦੇ ਹੋ। ਅਸੀਂ ਤੁਹਾਡੇ ਲਈ ਇੱਕ ਅਜਿਹਾ ਘਰੇਲੂ ਨੁਸਖ਼ਾ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਹਾਡੀਆਂ ਪੁਰਾਣੀਆਂ ਤੋਂ ਪੁਰਾਣੀਆਂ ਬੰਦ ਪਈਆਂ ਨਾੜਾਂ ਕੁੱਝ ਹੀ ਦਿਨਾਂ ‘ਚ ਖੁੱਲ੍ਹ ਜਾਣਗੀਆਂ।
ਸਮੱਗਰੀ
ਦਾਲਚੀਨੀ – ਇੱਕ ਗ੍ਰਾਮ
ਕਾਲੀ ਮਿਰਚ ਸਾਬਤ – 10 ਗ੍ਰਾਮ
ਤੇਜ ਪੱਤਾ – 10 ਗ੍ਰਾਮ
ਮਗਜ਼ – 10 ਗ੍ਰਾਮ
ਮਿਸ਼ਰੀ – 10 ਗ੍ਰਾਮ
ਅਖਰੋਟ – 10 ਗ੍ਰਾਮ
ਅਲਸੀ – 10 ਗ੍ਰਾਮ
ਦਵਾਈ ਤਿਆਰ ਕਰਨ ਦੀ ਵਿਧੀ
ਸਭ ਤੋਂ ਪਹਿਲਾਂ ਸਾਰੀ ਸਮੱਗਰੀ ਨੂੰ ਮਿਕਸੀ ‘ਚ ਚੰਗੀ ਤਰ੍ਹਾਂ ਨਾਲ ਪੀਸ ਲਓ। ਫ਼ਿਰ ਇਸ ਦੀਆਂ 10-19 ਪੁੜੀਆਂ ਬਣਾ ਲਓ। ਰੋਜ਼ਾਨਾ ਨਾਸ਼ਤੇ ਤੋਂ ਇੱਕ ਘੰਟਾ ਪਹਿਲਾਂ ਖ਼ਾਲੀ ਪੇਟ ਇਸ ਦਵਾਈ ਦੀ ਵਰਤੋਂ ਕਰੋ। ਜੇਕਰ ਤੁਹਾਡੀ ਕਿਸੇ ਤਰ੍ਹਾਂ ਦੀ ਦਵਾਈ ਚੱਲ ਰਹੀ ਹੋਵੇ ਤਾਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸੂਰਜਵੰਸ਼ੀ










