ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੀਮ ਇੰਡੀਆ ਚੈਂਪੀਅਨ ਟਰਾਫੀ ਵਿਚ ਦਮਦਾਰ ਪ੍ਰਦਰਸ਼ਨ ਕਰੇਗੀ| ਪੱਤਰਕਾਰਾਂ ਨਾਲ ਗੱਲਬਾਤ ਵਿਚ ਕੋਹਲੀ ਨੇ ਕਿਹਾ ਕਿ ਚੈਂਪੀਅਨ ਟਰਾਫੀ ਵਿਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ ਹੈ ਅਤੇ ਟੀਮ ਇਸ ਮੈਚ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਵੇਗੀ|
ਵਿਰਾਟ ਕੋਹਲੀ ਨੇ ਕਿਹਾ ਕਿ ਹਾਲਾਂਕਿ ਆਈ.ਪੀ.ਐਲ ਵਿਚ ਮੇਰਾ ਪ੍ਰਦਰਸ਼ਨ ਕਾਫੀ ਫੀਕਾ ਰਿਹਾ, ਪਰ ਅਗਲੇ ਮਹੀਨੇ ਇੰਗਲੈਂਡ ਵਿਚ ਚੈਂਪੀਅਨ ਟਰਾਫੀ ਵਿਚ ਉਹ ਬਿਹਤਰੀਨ ਪ੍ਰਦਰਸਨ ਕਰੇਗਾ|















