ਚਿਹਰੇ ਦੇ ਦਾਗ਼ ਧੱਬੇ ਠੀਕ ਕਰਨ ਦੇ ਉਪਾਅ

thudi-sahat-300x150ਚਮੜੀ ਦੀ ਇਕਸਾਰ ਰੰਗਤ ਨਾ ਹੋਣਾ, ਦਾਗ ਧੱਬੇ, ਚਿਹਰੇ ‘ਤੇ ਭੂਰੇ ਨਿਸ਼ਾਨ ਇਹ ਚਿਹਰੇ ਦੀ ਰੌਣਕ ਖਰਾਬ ਕਰ ਦਿੰਦੇ ਹਨ। ਜ਼ਿਆਦਾਤਰ ਔਰਤਾਂ ਇਸ ਸਮੱਸਿਆ ਦਾ ਸ਼ਿਕਾਰ ਹੁੰਦੀਆਂ ਹਨ। ਇਹ ਸਮੱਸਿਆ ਸੂਰਜ ਦੀ ਰੌਸ਼ਨੀ ‘ਚ ਰਹਿਣ ਕਰਕੇ ਜਾਂ ਹਾਰਮੌਨਲ ਦੇ ਅਸੰਤੁਲਣ ਕਾਰਣ ਹੋ ਸਕਦੀ ਹੈ। ਇਨ੍ਹਾਂ ਨੂੰ ਘੱਟ ਕਰਨ ਦੇ ਕੁਝ ਘਰੇਲੂ ਓਪਾਅ।
1. ਇਕ ਚਮਚ ਟਮਾਟਰ ਦਾ ਰਸ + 2 ਚਮਚ ਓਟਸ + 1/2 ਚਮਚ ਦਹੀਂ ।
ਇਸ ਮਿਸ਼ਰਣ ਨੂੰ ਕੁਝ ਦਿਨਾਂ ਤੱਕ ਲਗਾਤਾਰ ਚਿਹਰੇ ‘ਤੇ ਲਗਾਓ। ਫਰਕ ਨਜ਼ਰ ਆਵੇਗਾ।
2. ਹਲਦੀ + ਨਿੰਬੂ ਦੇ ਰਸ ਨੂੰ ਮਿਲਾ ਕੇ ਪੇਸਟ ਬਣਾਓ।
ਇਸ 15 ਮਿੰਟ ਤਕ ਚਿਹਰੇ ‘ਤੇ ਲਗਾਓ। ਠੰਡੇ ਪਾਣੀ ਨਾਲ ਧੋ ਲਓ।
3. ਐਲੋਵੇਰਾ ਦੀ ਤਾਜ਼ਾ ਜੈੱਲ
ਇਸ ਨੂੰ ਚਿਹਰੇ ‘ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
4. ਸੰਤਰੇ ਦਾ ਜੂਸ + ਨਿੰਬੂ ਦਾ ਰਸ + ਗੁਲਾਬ ਜਲ
ਇਸ ਘੋਲ ਨੂੰ ਮਿਲਾ ਕੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ।
5. ਨਿੰਬੂ ਦਾ ਰਸ + ਤਾਜ਼ੀ ਕਰੀਮ
ਇਸਨੂੰ ਕੁਝ ਦੇਰ ਤੱਕ ਚਿਹਰੇ ‘ਤੇ ਲਗਾ ਕੇ ਰੱਖਣ ਨਾਲ ਦਾਗ ਧੱਬੇ ਠੀਕ ਹੁੰਦੇ ਹਨ।
6. ਆਲੂ ਦੇ ਟੁਕੜੇ ਦਾਗ-ਧੱਬੇ ਵਾਲੀ ਜਗ੍ਹਾ ‘ਤੇ ਲਗਾਓ। ਅੱਧਾ ਘੱਟਾ ਲੱਗਾ ਰਹਿਣ ਦਿਓ। ਕੋਸੇ ਪਾਣੀ ਨਾਲ ਧੋ ਲਓ।
7. ਧੁੱਪ ‘ਚ ਨਿਕਲਣ ਵੇਲੇ ਸਨਸਕ੍ਰੀਨ ਲਗਾ ਕੇ ਨਿਕਲੋ।
8. ਆਪਣੇ ਆਹਾਰ ‘ਚ ਨਿੰਬੂ ਅਤੇ ਸੰਤਰਾਂ ਨੂੰ ਸ਼ਾਮਿਲ ਕਰੋ।