ਆਈ ਫ਼ਲੂ ਤੋਂ ਬਚਣ ਦੇ ਘਰੇਲੂ ਢੰਗ

thudi-sahat-300x150ਬਰਸਾਤੀ ਮੌਸਮ ਵਿੱਚ ਗਰਮੀ ਤੋਂ ਰਾਹਤ ਤਾਂ ਮਿਲਦੀ ਹੈ ਪਰ ਹੁੰਮਸ, ਚਿਪਚਿਪਾਹਟ ਓਨਾ ਹੀ ਪ੍ਰੇਸ਼ਾਨ ਕਰ ਦਿੰਦੀ ਹੈ। ਇਨ੍ਹੀਂ ਦਿਨੀਂ ਬਾਹਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਬਾਰਿਸ਼ ਦੇ ਦਿਨਾਂ ਵਿੱਚ ਆਈ ਫ਼ਲੂ ਵੀ ਤੇਜ਼ੀ ਨਾਲ ਫ਼ੈਲਦਾ ਹੈ, ਜਿਸ ਨੂੰ ਕੰਜਕਟੀਵਾਈਟਿਸ ਕਿਹਾ ਜਾਂਦਾ ਹੈ। ਇਸ ਨਾਲ ਅੱਖਾਂ ਵਿੱਚ ਲਾਲੀ ਅਤੇ ਜਲਣ ਹੋਣ ਲੱਗਦੀ ਹੈ। ਆਈ ਫ਼ਲੂ ਦੀ ਸ਼ੁਰੂਆਤ ਖਾਰਿਸ਼ ਤੋਂ ਹੁੰਦੀ ਹੈ ਅਤੇ ਅੱਖਾਂ ਵਿੱਚੋਂ ਚਿਪਚਿਪਾ ਦ੍ਰਵ ਨਿਕਲਣ ਲੱਗਦਾ ਹੈ। ਇਸ ਨਾਲ ਪਲਕਾਂ ਆਪਸ ਵਿੱਚ ਜੁੜਨ ਲੱਗਦੀਆਂ ਹਨ, ਜਿਸ ਨੂੰ ਐਲਰਜਿਕ ਇਨਫ਼ੈਕਸ਼ਨ ਮੰਨਿਆ ਜਾਂਦਾ ਹੈ। ਅੱਖਾਂ ਵਿੱਚੋਂ ਪਾਣੀ ਨਿਕਲਣ ਨਾਲ ਤੇਜ਼ ਦਰਦ ਹੁੰਦੀ ਹੈ। ਇਹ ਰੋਗ ਇਕ ਰੋਗੀ ਤੋਂ ਦੂਜੇ ਵਿਅਕਤੀ ਵਿੱਚ ਫ਼ੈਲਦਾ ਹੈ। ਬੱਚਿਆਂ ਵਿੱਚ ਇਹ ਇਨਫ਼ੈਕਸ਼ਨ ਤੇਜ਼ੀ ਨਾਲ ਫ਼ੈਲਦੀ ਹੈ। ਉਂਝ ਇਹ ਇਨਫ਼ੈਕਸ਼ਨ 4-5 ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਪਰ ਇਸ ਦੇ ਬਾਵਜੂਦ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
ਲੱਛਣ
ਨੀਂਦ ਤੋਂ ਉੱਠਣ ‘ਤੇ ਦੋਵਾਂ ਪਲਕਾਂ ਦਾ ਆਪਸ ਵਿੱਚ ਜੁੜ ਜਾਣਾ
ਸਿਰ ਦਰਦ ਹੋਣਾ
ਅੱਖਾਂ ਵਿੱਚ ਵਾਰ-ਵਾਰ ਪਾਣੀ ਅਤੇ ਗਿੱਦ ਆਉਣਾ
ਪਲਕਾਂ ‘ਤੇ ਵੱਧ ਸੋਜ ਹੋਣਾ
ਅੱਖਾਂ ਵਿੱਚ ਲਾਲੀ, ਖਾਰਿਸ਼ ਹੋਣਾ
ਰੌਸ਼ਨੀ ਸਹਿਣ ਨਾ ਕਰ ਸਕਣਾ
ਬਚਾਅ
ਜੇ ਘਰ ਵਿੱਚ ਕੋਈ ਆਈ ਫ਼ਲੂ ਦਾ ਸ਼ਿਕਾਰ ਹੋ ਗਿਆ ਹੈ ਤਾਂ ਪਰਿਵਾਰ ਦੇ ਸਾਰੇ ਮੈਂਬਰ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣ।
ਧੁੱਪ ਵਾਲੇ ਚਸ਼ਮੇ ਦੀ ਵਰਤੋਂ ਕਰੋ।
ਥੋੜ੍ਹੀ-ਥੋੜ੍ਹੀ ਦੇਰ ਬਾਅਦ ਠੰਡੇ ਪਾਣੀ ਨਾਲ ਅੱਖਾਂ ਵਿੱਚ ਛਿੱਟੇ ਮਾਰੋ।
ਅੱਖਾਂ ਨੂੰ ਮਸਲੋ ਨਾ, ਇਸ ਨਾਲ ਲਾਲੀ ਅਤੇ ਸੋਜ ਹੋਰ ਵਧ ਜਾਵੇਗੀ।
ਤੌਲੀਆ, ਸਾਬਣ ਤੇ ਆਈਡ੍ਰਾਪ ਵੱਖ ਰੱਖੋ।
ਸਵਿਮਿੰਗ ਪੂਲ ਦੀ ਵਰਤੋਂ ਨਾ ਕਰੋ।
ਸਿਰ੍ਹਾਣੇ ਦਾ ਕਵਰ ਰੋਜ਼ਾਨਾ ਬਦਲੋ।
ਕੰਟੈਕਟ ਲੈਂਸ ਵਾਲੀਆਂ ਅੱਖਾਂ ਨੂੰ ਨਾ ਰਗੜੋ।
ਅੱਖਾਂ ਨੂੰ ਧੂੰਏਂ, ਧੂੜ, ਤਿੱਖੀ ਧੁੱਪ ਅਤੇ ਤੇਜ਼ ਹਵਾ ਤੋਂ ਬਚਾਓ।
ਡਾਕਟਰੀ ਸਲਾਹ ਨਾਲ ਐਂਟੀਬਾਇਓਟਿਕ ਡ੍ਰਾਪਸ ਜਾਂ ਆਇੰਟਮੈਂਟ ਦੀ ਵਰਤੋਂ ਕਰੋ।
ਘਰੇਲੂ ਇਲਾਜ
ਸੁੱਕੇ ਨਾਰੀਅਲ ਦੀ ਗਿਰੀ ਅਤੇ ਮਿਸ਼ਰੀ ਖਾਣ ਨਾਲ ਆਈ ਫ਼ਲੂ ਤੇਜ਼ੀ ਨਾਲ ਠੀਕ ਹੋ ਜਾਂਦਾ ਹੈ।
ਨਾਰੀਅਲ ਪਾਣੀ ਅਤੇ ਨਿੰਬੂ ਪਾਣੀ ਦਾ ਸੇਵਨ ਵੀ ਚੰਗਾ ਹੈ।
ਸੇਬ, ਕੇਲਾ, ਗੰਨਾ ਤੇ ਮੂਲੀ ਵੀ ਫ਼ਾਇਦੇਮੰਦ ਹੁੰਦੇ ਹਨ। ਫ਼ਲ ਨੂੰ ਚਾਕੂ ਨਾਲ ਕੱਟਣ ਦੀ ਥਾਂ ਚਬਾ-ਚਬਾ ਕੇ ਚੰਗੀ ਤਰ੍ਹਾਂ ਖਾਓ।
ਬਾਦਾਮ ਨੂੰ ਰਾਤ ਭਰ ਭਿਓਂ ਕੇ ਰੱਖੋ। ਸਵੇਰੇ ਪੀਸ ਕੇ ਪਾਣੀ ਵਿੱਚ ਮਿਲਾ ਕੇ ਪੀ ਲਓ। ਨਾਲ ਹੀ ਦੁੱਧ ਪੀ ਲਓ।
ਧਿਆਨ ਵਿੱਚ ਰੱਖੋ ਇਹ ਗੱਲ
ਜੇ ਤੁਸੀਂ ਲੈਂਸ ਦੀ ਵਰਤੋਂ ਕਰਦੇ ਹੋ ਤਾਂ ਆਈ ਫ਼ਲੂ ਦਾ ਲੱਛਣ ਦਿਖਾਈ ਦੇਣ ‘ਤੇ ਤੁਰੰਤ ਲੈਂਸ ਕੱਢ ਲਓ। ਉਸ ਲੈਂਸ ਦੀ ਮੁੜ ਵਰਤੋਂ ਨਾ ਕਰੋ।
ਦਿਲ ਦਾ ਮਾਮਲਾ ਹੈ!
ਦਿਲ ਦਾ ਦੌਰਾ ਇਕ ਆਮ ਸਮੱਸਿਆ ਹੈ। ਇਕ ਸਮਾਂ ਸੀ ਜਦੋਂ ਇਹ ਸਮੱਸਿਆ  ਸਿਰਫ਼ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ ਪਰ ਅੱਜਕੱਲ੍ਹ ਛੋਟਾ-ਵੱਡਾ ਕੋਈ ਵੀ ਇਸ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦਾ ਇਸ਼ਾਰਾ ਸਾਡਾ ਸਰੀਰ ਪਹਿਲੇ ਹੀ ਦੇਣਾ ਸ਼ੁਰੂ ਕਰ ਦਿੰਦਾ ਹੈ। ਜਾਣੋ ਕੀ ਹਨ ਇਸ ਦੇ ਇਸ਼ਾਰੇ…
1. ਪੈਰਾਂ ‘ਚ ਸੋਜ – ਦਿਲ ਦੀ ਅਵਸਥਾ ਸਹੀ ਨਾ ਹੋਣ ਕਾਰਣ ਦਿਲ ਸਹੀ ਢੰਗ ਨਾਲ ਸਰੀਰ ‘ਚ ਖੂਨ ਦਾ ਦੌਰਾ ਨਹੀਂ ਕਰ ਪਾਉਂਦਾ ਅਤੇ ਪੈਰਾਂ ‘ਚ ਸੋਜ ਹੋ ਜਾਂਦੀ ਹੈ।
2. ਬਦਹਜ਼ਮੀ ਅਤੇ ਉਲਟੀ – ਬਦਹਜ਼ਮੀ ਅਤੇ ਵਾਰ-ਵਾਰ ਦਿਲ ਕੱਚਾ ਹੋਣ ਦਾ ਅਹਿਸਾਸ ਹੁੰਦਾ ਹੈ। ਇਹ ਵੀ ਇਕ ਸੰਕੇਤ ਹੈ।
3. ਥਕਾਵਟ ਮਹਿਸੂਸ ਹੋਣਾ – ਥੋੜ੍ਹਾ ਜਿਹਾ ਕੰਮ ਕਰ ਕੇ ਹੀ ਥਕਾਵਟ ਮਹਿਸੂਸ ਹੋਣ ਲਗ ਜਾਵੇ ਜਾਂ ਤੁਰਣ ਵੇਲੇ ਸਾਹ ਚੜ੍ਹੇ ਤਾਂ ਡਾਕਟਰ ਨਾਲ ਜਲਦੀ ਤੋਂ ਜਲਦੀ ਸੰਪਰਕ ਕਰੋ।
4. ਛਾਤੀ ਜਾਂ ਪਿੱਠ ‘ਚ ਦਰਦ – ਜੇਕਰ ਲਗਾਤਾਰ ਛਾਤੀ ਜਾਂ ਪਿੱਠ ‘ਚ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
5. ਸਾਹ ਲੈਣ ‘ਚ ਪਰੇਸ਼ਾਨੀ – ਤੁਰਨ ਵੇਲੇ ਸਾਹ ਚੜ੍ਹੇ ਜਾਂ ਸਾਹ ਭਾਰਾ ਲੱਗੇ। ਇਹ ਇਸ਼ਾਰਾ ਵੀ ਦਿਲ ਦੀ  ਗੜਬੜ੍ਹੀ ਦਾ ਸੰਕੇਤ ਹੈ।
6. ਸਿਰ,ਗਰਦਨ ਜਾਂ ਦੰਦਾਂ ‘ਚ ਦਰਦ – ਸਿਰ ਦਾ ਦਰਦ ਰਹਿਣਾ ਦਿਲ ਦੀ ਬੀਮਰੀ ਦਾ ਇਸ਼ਾਰਾ ਹੋ ਸਕਦਾ ਹੈ। ਪੇਟ ਦੇ ਉੱਪਰੀ ਹਿੱਸੇ, ਖੱਬੇ ਪਾਸੇ ਗਰਦਨ ਜਾਂ ਦੰਦਾਂ ‘ਚ ਬਿਨ੍ਹਾਂ ਕਾਰਣ ਦਰਦ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
7. ਛਾਤੀ ਭਾਰੀ ਹੋਣਾ – ਜੇਕਰ ਛਾਤੀ ਭਾਰੀ ਲੱਗੇ, ਇਸ ਤਰ੍ਹਾਂ ਲੱਗੇ ਕਿ ਛਾਤੀ ‘ਤੇ ਕੋਈ ਭਾਰੀ ਚੀਜ਼ ਰੱਖੀ ਹੈ ਤਾਂ ਇਹ ਦਿਲ ਦੇ ਰੋਗ ਦੀ ਆਹਟ ਹੈ।
8. ਬੇਚੈਨੀ ਜਾਂ ਚੱਕਰ – ਜੇਕਰ ਬੇਚੈਨੀ ਜਿਹੀ ਮਹਿਸੂਸ ਹੋਵੇ ਜਾਂ ਚੱਕਰ ਆਉਣ ਤਾਂ ਇਹ ਵੀ ਦਿਲ ਦੇ ਰੋਗ ਦੇ ਲੱਛਣ ਹੋ ਸਕਦੇ ਹਨ।