ਨਵੀਂ ਦਿੱਲੀ—ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਮੰਗਲਵਾਰ ਨੂੰ ਰਾਂਚੀ ਵਿਚ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ‘ਚ ਪੇਸ਼ ਹੋਏ। ਚਾਰਾ ਘਪਲੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਲਾਲੂ ਤੋਂ ਜੱਜ ਐਸ.ਐਸ. ਪ੍ਰਸਾਦ ਨੇ 25 ਸਵਾਲ ਪੁੱਛੇ। ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਲਾਲੂ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਇਸ ਵਿਚ ਸਾਡੀ ਕੋਈ ਗਲਤੀ ਨਹੀਂ। ਨਿਕਾਸੀ ਦੀ ਇਕ ਪ੍ਰਕਿਰਿਆ ਹੋਣ ਦੇ ਕਾਰਨ ਨਾਲ ਇਸ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਨੇ ਦੱਸਿਆ ਕਿ ਫੰਡ ਦੀ ਗੜਬੜੀ ਉਸ ਇਲਾਕੇ ‘ਤੇ ਹੋਈ ਜੋ ਹੁਣ ਝਾਰਖੰਡ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਜਾਂਚ 84 ਤੋਂ 86 ਤੱਕ ਦੇ ਦੌਰ ਲਈ ਕਰਵਾਇਆ ਜਾਵੇ।
ਲਾਲੂ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਰਾਏ ਮੰਗੀ ਸੀ ਅਤੇ ਉਨ੍ਹਾਂ ਨੇ ਜੋ ਕਿਹਾ ਉਹ ਮੈਂ ਕੀਤਾ। ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲੇ ‘ਚ ਸੀ.ਬੀ.ਆਈ. ਜਾਂਚ ਦਾ ਹਿੱਸਾ ਨਹੀਂ ਲਵੇਗੀ ਅਤੇ ਸੁਝਾਅ ਕੀਤਾ ਸੀ ਕਿ ਸੀ.ਆਈ.ਡੀ. ਤੋਂ ਜਾਂਚ ਕਰਵਾਏ ਇਸ ਲਈ ਮੈਂ ਵਿਜੀਲੈਂਸ ਤੋਂ ਜਾਂਚ ਕਰਾਈ। ਜ਼ਿਕਰਯੋਗ ਹੈ ਕਿ ਚਾਰਾ ਘਪਲਾ ਮਾਮਲੇ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲਾਲੂ ਦੀ ਪੇਸ਼ੀ ਹੋ ਰਹੀ ਹੈ ਅਤੇ ਇਨ੍ਹਾਂ ‘ਚ ਉਨ੍ਹਾਂ ਨੇ ਖੁਦ ਹਾਜ਼ਰ ਹੋਣ ਦਾ ਨਿਰਦੇਸ਼ ਹੈ। ਉਨ੍ਹਾਂ ‘ਤੇ ਚਾਰਾ ਘਪਲਾ ਮਾਮਲੇ ‘ਚ ਫਿਲਹਾਲ ਚਾਰ ਮਾਮਲੇ ਦਰਜ ਹਨ। ਸਾਲ 1990 ਤੋਂ 97 ਦੌਰਾਨ ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਸੀ, ਇਸ ਦੌਰਾਨ ਬਿਹਾਰ ‘ਚ ਚਾਰਾ ਘਪਲਾ ਹੋਇਆ।















