‘ਚਾਂਦਨੀ ਬਾਰ’ ‘ਚ ਫ਼ਿਰ ਨਜ਼ਰ ਆਵੇਗੀ ਤੱਬੂ!

tabu‘ਹੈਦਰ, ਦ੍ਰਿਸ਼ਯਮ ਅਤੇ ਫ਼ਿਤੂਰ’ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਬੇਹਤਰੀਨ ਅਦਾਕਾਰਾ ਤੱਬੂ ਇਕ ਵਾਰ ਫ਼ਿਰ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਦੀ ਮੰਨੀਏ ਤਾਂ ਮਧੁਰ ਭੰਡਾਰਕਰ ਦੀ ਫ਼ਿਲਮ ‘ਚਾਂਦਨੀ ਬਾਰ’ ਦਾ ਸੀਕੁਅਲ ਬਣਨ ਵਾਲਾ ਹੈ, ਜਿਸ ‘ਚ ਤੱਬੂ ਲੀਡ ਰੋਲ ‘ਚ ਨਜ਼ਰ ਆਵੇਗੀ। ਇਸ ਸੀਕੁਅਲ ਦਾ ਨਾਂ ‘ਚਾਂਦਨੀ ਬਾਰ’ ਹੋਵੇਗਾ। ਲੇਖਕ ਅਤੇ ਡਾਇਰੈਕਟਰ ਦੀ ਜੋੜੀ ਹਰੀਸ਼ ਅਤੇ ਸੰਦੀਪ ਚੌਧਰੀ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਉਹ ਇਸ ‘ਚ ਡਾਇਰੈਕਟਰ ਵੀ ਹੋਣਗੇ। ਹਰੀਸ਼ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ ‘ਚ ਹੋਵੇਗੀ ਅਤੇ ਬਾਰ ਬਿਜਨੈੱਸ ਨੂੰ ਲੈ ਕੇ ਇਹ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਲੀ ਹੋਵੇਗੀ। ਬਾਰ ਚਲਾਉਣ ਨੂੰ ਲੈ ਕੇ ਜੋ ਰਾਜਨੀਤੀ ਕੀਤੀ ਜਾਂਦੀ ਹੈ, ਇਹ ਫ਼ਿਲਮ ਉਸੇ ਦੇ ਹੀ ਆਲੇ-ਦੁਆਲੇ ਘੁੰਮੇਗੀ। ਨਾਲ ਹੀ ਬਾਰ ‘ਚ ਡਾਂਸ ਕਰਨ ਵਾਲੀਆਂ ਲੜਕੀਆਂ ਦੇ ਜੀਵਨ ਨੂੰ ਵੀ ਦਿਖਾਇਆ ਜਾਵੇਗਾ ਜੋ ਆਪਣੇ ਪਰਿਵਾਰ ਲਈ ਪੈਸੇ ਕਮਾਉਣ ਲਈ ਬਾਰ ‘ਚ ਕੰਮ ਕਰਦੀਆਂ ਹਨ। ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਤੱਬੂ ਨਾਲ ਇਸ ਫ਼ਿਲਮ ਲਈ ਗੱਲ ਕੀਤੀ ਪਰ ਅਜੇ ਤੱਕ ਕੁਝ ਵੀ ਫ਼ਾਈਨਲ ਨਹੀਂ ਹੋਇਆ ਹੈ। ਹਾਲਾਂਕਿ ਇਸ ਫ਼ਿਲਮ ‘ਚ ਸੁਚਿੱਤਰਾ ਪਿੱਲਈ, ਸਚਿਨ ਖੇਡਕਰ ਅਤੇ ਜਾਕਿਰ ਹੁਸੈਨ ਦਾ ਹੋਣਾ ਤੈਅ ਹੈ।