ਕੇਸਰ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਚੰਦਨ ਨੂੰ ਕੇਸਰ ਨਾਲ ਪੀਹ ਕੇ ਇਸ ਦਾ ਲੇਪ ਮੱਥੇ ‘ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ਼ ਨੂੰ ਸ਼ਾਂਤੀ, ਠੰਢਕ ਅਤੇ ਊਰਜਾ ਮਿਲਦੀ ਹੈ।ਦ ਕੇਸਰ ਦੀ ਵਰਤੋਂ ਨਾਲ ਨੱਕ ‘ਚੋਂ ਖ਼ੂਨ ਨਿਕਲਣਾ ਬੰਦ ਹੁੰਦਾ ਹੈ ਅਤੇ ਸਿਰ ਦਰਦ ਦੂਰ ਹੁੰਦਾ ਹੈ। ਜੇਕਰ ਕਿਸੇ ਬੱਚੇ ਨੂੰ ਸਰਦੀ ਲਗੀ ਹੋਵੇ ਤਾਂ ਕੇਸਰ ਦੀਆਂ 2-4 ਪੰਖੜੀਆਂ ‘ਚ 2-4 ਬੂੰਦਾਂ ਦੁੱਧ ਦੀਆਂ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਕੇਸਰ ਦੁੱਧ ‘ਚ ਚੰਗੀ ਤਰ੍ਹਾਂ ਮਿਲ ਜਾਵੇ। ਇਸ ਨੂੰ ਇੱਕ ਚਮਚਾ ਸਵੇਰੇ-ਸ਼ਾਮ ਪੀਣਾ ਚਾਹੀਦਾ ਹੈ। ਮੱਥੇ, ਛਾਤੀ, ਨੱਕ ਅਤੇ ਪਿੱਠ ‘ਤੇ ਲਗਾਉਣ ਲਈ ਕੇਸਰ ਨੂੰ ਪਾਣੀ ‘ਚ ਪਾ ਕੇ ਇਸ ਦਾ ਲੇਪ ਬਣਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣਾ ਚਾਹੀਦਾ ਹੈ।
ਬੱਚਿਆਂ ਦੇ ਪੇਟ ‘ਚੋਂ ਕੀੜੇ ਖ਼ਤਮ ਕਰਨ ਲਈ ਵੀ ਕੇਸਰ ਫ਼ਾਇਦੇਮੰਦ ਸਾਬਤ ਹੁੰਦਾ ਹੈ। ਕੇਸਰ ‘ਚ 2-4 ਬੂੰਦਾਂ ਦੁੱਧ ਦੀਆਂ ਪਾ ਕੇ ਬੱਚੇ ਨੂੰ 2 ਜਾਂ 3 ਦਿਨ ਤੱਕ ਦੇਣੀਆਂ ਚਾਹੀਆਂ ਹਨ।
ਬੱਚਿਆਂ ਨੂੰ ਵਾਰ-ਵਾਰ ਦਸਤ ਲੱਗਣ ‘ਤੇ ਵੀ ਕੇਸਰ ਫ਼ਾਇਦਮੇਦ ਸਾਬਤ ਹੁੰਦਾ ਹੈ। ਕੇਸਰ ‘ਚ ਜਾਇਫ਼ਲ, ਅੰਬ ਦੀ ਗੁਠਲੀ, ਸੋਂਫ਼ ਮਿਲਾ ਕੇ ਕੇਸਰ ‘ਚ ਮਿਲਾਓ। ਇਸ ਨੂੰ ਇੱਕ ਚਮਚਾ ਸਵੇਰੇ-ਸ਼ਾਮ ਬੱਚਿਆਂ ਨੂੰ ਦੇਣਾ ਚਾਹੀਦਾ ਹੈ।
ਬਿਮਾਰੀਆਂ ਨੂੰ ਭਜਾਉਂਦਾ ਹੈ। ਕੇਸਰ ਵਿੱਚ ਰਸਾਇਣਿਕ ਤੱਤਾਂ ਦੀ ਮੌਜੂਦਗੀ ਦੀ ਵਜ੍ਹਾ ਨਾਲ ਭੋਜਨ ਵਿੱਚ ਵਰਤੋ ਕਰਨ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਿੱਚ ਕੈਲਸ਼ੀਅਮ, ਵਿਟਾਮਿਨ ਅਤੇ ਪ੍ਰੋਟੀਨ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਪੂਰਾ ਸਿਹਤਮੰਦ ਰਹਿੰਦਾ ਹੈ।