ਗ੍ਰੀਨ ਡੀਪ ਨੈੱਕ ਗਾਊਨ ‘ਚ ਪ੍ਰਿਯੰਕਾ ਚੋਪੜਾ ਦਾ ਨਿਕ ਜੋਨਜ਼ ਨਾਲ ਰੋਮਾਂਟਿਕ ਅੰਦਾਜ਼

ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਜ਼ ਨਾਲ ਹਾਲ ਹੀ ‘ਚ ਇੱਕ ਫ਼ੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਨੇ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਿਅੰਕਾ ਚੋਪੜਾ ਨੇ ਆਪਣੇ ਇਨਸਟਾਗ੍ਰੈਮ ਅਠਕਾਊਂਟ ‘ਤੇ ਵੀ ਪੋਸਟ ਕੀਤਾ ਹੈ।
ਇਨ੍ਹਾਂ ਤਸਵੀਰਾਂ ‘ਚ ਪ੍ਰਿਯੰਕਾ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਗ੍ਰੀਨ ਡੀਪ ਨੈੱਕ ਗਾਊਨ ‘ਚ ਪ੍ਰਿਯੰਕਾ ਚੋਪੜਾ ਕਾਫ਼ੀ ਹੌਟ ਲੱਗ ਰਹੀ ਹੈ।
ਉਸ ਨੇ ਨਿਕ ਨਾਲ ਬੋਲਡ ਅੰਦਾਜ਼ ‘ਚ ਪੋਜ਼ ਦਿੱਤੇ ਹਨ। ਪ੍ਰਿਯੰਕਾ ਨੇ ਹੈਵੀ ਮੇਕਅੱਪ ਅਤੇ ਸਟੋਨ ਜਿਊਲਰੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਇਸ ਤਸਵੀਰ ‘ਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਜ਼ ਇੱਕ-ਦੂਜੇ ਦੀਆਂ ਅੱਖਾਂ ‘ਚ ਡੁੱਬੇ ਨਜ਼ਰ ਆ ਰਹੇ ਹਨ।
ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਨਾਲ ਇਸ ਫ਼ੋਟੋਸ਼ੂਟ ਨੂੰ ਫ਼ੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਪ੍ਰਿਯੰਕਾ ਜਲਦੀ ਹੀ ਰੂਸੋ ਬ੍ਰਦਰਜ਼ ਦੀ ਸੀਰੀਜ਼ ਸਿਟਾਡੈੱਲ ‘ਚ ਨਜ਼ਰ ਆਵੇਗੀ ਜੋ 28 ਅਪ੍ਰੈਲ ਨੂੰ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕਰੇਗੀ।