ਗੁੜੀਆਂ ਮਾਮਲੇ ‘ਚ ਸੀ. ਬੀ. ਆਈ. ਦੀ ਵੱਡੀ ਕਾਰਵਾਈ, 6 ਪੁਲਸ ਕਰਮਚਾਰੀ ਗ੍ਰਿਫਤਾਰ

ਸ਼ਿਮਲਾ ; ਬਹੁ-ਚਰਚਿਤ ਕੋਟਖਾਈ ਰੈਪ ਐਂਡ ਮਰਡਰ ਕੇਸ ‘ਚ ਸੀ. ਬੀ. ਆਈ. ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਸੀ. ਬੀ. ਆਈ. ਨੇ ਹਿਮਾਚਲ ਪੁਲਸ ਦੇ ਆਈ. ਜੀ. ਅਤੇ ਐੱਸ. ਆਈ. ਟੀ. ਦੇ ਚੀਫ ਜ਼ਹੂਰ ਐੈੱਚ. ਜੈਦੀ ਸਮੇਤ 6 ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਦੇ ਇਸ ਕਦਮ ਤੋਂ ਬਾਅਦ ਹਿਮਾਚਲ ਪੁਲਸ ਦੇ ਹੋਸ਼ ਉਡ ਗਏ ਹਨ।
ਜ਼ਿਕਰਯੋਗ ਹੈ ਕਿ ਗੁੜੀਆ ਮਾਮਲੇ ‘ਚ ਸ਼ੁਰੂਆਤੀ ਜਾਂਚ ਠਿਯੋਗ ਦੇ ਡੀ. ਐੈੱਸ. ਪੀ. ਦੇ ਪੱਧਰ ‘ਤੇ ਹੋਈ ਸੀ ਪਰ ਪੁਲਸ ਦਫਤਰ ਨੇ ਆਈ. ਜੀ. ਜ਼ਹੂਰ ਐੈੱਚ. ਜੈਦੀ ਦੀ ਅਗਵਾਈ ‘ਚ ਐੈੱਚ. ਆਈ. ਟੀ. ਦਾ ਗਠਨ ਕੀਤਾ ਸੀ। ਦੱਸਣਾ ਚਾਹੁੰਦੇ ਹਾਂ ਕਿ ਸੀ. ਬੀ. ਆਈ. ਨੇ ਫੋਨ ਡਿਟੇਲਜ਼ ਅਤੇ ਹੋਰ ਦਸਤਾਵੇਜਾਂ ਦੇ ਆਧਾਰ ‘ਤੇ ਗ੍ਰਿਫਤਾਰੀਆਂ ਕੀਤੀਆਂ ਹਨ