ਗੁਰਦੇ ਦੀ ਬੀਮਾਰੀ ਦੇ ਕਾਰਨ ਤੇ ਉਪਾਅ

thudi-sahat-300x150ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਕਸਰਤ, ਯੋਗਾ ਅਤੇ ਹਲਕੇ ਭੋਜਨ  ਵੀ ਵਿਸ਼ੇਸ਼ ਸਥਾਨ ਦੇਣ ਦੀ ਜ਼ਰੂਰਤ ਹੈ। ਜੇਕਰ ਇਕ ਵੀ ਅੰਗ ਖਰਾਬ ਹੋ ਜਾਵੇ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਇਸ ਲਈ ਆਓ, ਅੱਜ ਅਸੀਂ ਗੁਰਦੇ ਦੀ ਬੀਮਾਰੀ ਅਤੇ ਇਸ ਤੋਂ ਬਚਣ ਦੇ ਉਪਾਅ ਬਾਰੇ ਜਾਣਦੇ ਹਾਂ।
ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹੋ ਤਾਂ ਧਿਆਨ ਰੱਖੋ ਕਿ ਪਿਸ਼ਾਬ ਰੋਕਣਾ, ਬਹੁਤ ਜ਼ਿਆਦਾ ਨਮਕ ਖਾਣਾ, ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ‘ਚ ਲਾਪਰਵਾਹੀ ਵਰਤਣਾ, ਬਹੁਤ ਜ਼ਿਆਦਾ ਮੀਟ ਖਾਣਾ ਅਤੇ ਜ਼ਿਆਦਾ ਸ਼ਰਾਬ ਪੀਣਾ ਹੀ ਇਸ ਬੀਮਾਰੀ ਨੂੰ ਸੱਦਾ ਦਿੰਦੇ ਹਨ।
ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤਸੀਂ ਇਹ ਨੁਸਖੇ ਵਰਤੋ ਅਤੇ ਗੁਰਦੇ ਦੀ ਬੀਮਾਰੀ ਲੱਗਣ ਤੋਂ ਬਚੋ।
1. ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ।
2. ਫ਼ਲ ਅਤੇ ਹਰੀਆਂ ਸਬਜ਼ੀਆਂ ਵਧੇਰੇ ਖਾਓ।ਅੰਗੂਰ ਗੁਰਦੇ ‘ਚੋਂ ਵਾਧੂ ਯੂਰਿਕ ਐਸਿਡ ਬਾਹਰ ਕੱਢਦੇ ਹਨ, ਇਸ ਲਈ ਇਨ੍ਹਾਂ ਦਾ ਸੇਵਨ ਵੀ ਸਿਹਤ ਲਈ ਚੰਗਾ ਹੈ।
3. ਮੈਗਨੀਸ਼ੀਅਮ ਗੁਰਦੇ ਦੇ ਸਹੀ ਕੰਮ ਕਰਨ ‘ਚ ਸਹਾਇਕ ਹੁੰਦਾ ਹੈ। ਇਸ ਲਈ ਵਧੇਰੇ ਮੈਗਨੀਸ਼ੀਅਮ ਵਾਲੀਆਂ ਚੀਜ਼ਾਂ ਜਿਵੇਂ ਗੂੜ੍ਹੇ ਰੰਗ ਦੀਆਂ ਸਬਜ਼ੀਆਂ ਖਾਓ।
4. ਖਾਣੇ ‘ਚ ਨਮਕ, ਸੋਡੀਅਮ ਅਤੇ ਪ੍ਰੋਟੀਨ ਦੀ ਮਾਤਰਾ ਘਟਾ ਦਿਓ।
5. ਸਾਲ ਤੋਂ ਬਾਅਦ ਸਾਲ ‘ਚ ਘੱਟੋ-ਘੱਟ ਇਕ ਵਾਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਓ।
6. ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਦੇ ਲੱਛਣ ਮਿਲਣ ‘ਤੇ ਹਰ ਛੇ ਮਹੀਨਿਆਂ ‘ਚ ਪਿਸ਼ਾਬ ਅਤੇ ਖੂਨ ਦੀ ਜਾਂਚ ਕਰਵਾਓ।
7.  ਸੰਤੁਲਤ ਭੋਜਨ, ਕਸਰਤ ਅਤੇ ਭਾਰ ‘ਤੇ ਕੰਟਰੋਲ ਰੱਖਣ ਨਾਲ ਵੀ ਗੁਰਦੇ ਦੀ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕਈ ਵਾਰ ਕੁੱਝ ਲੋਕਾਂ ਨੂੰ ਬੀਮਾਰੀ ਦੇ ਸ਼ੁਰੂ ਹੋਣ ਦਾ ਪਤਾ ਹੀ ਨਹੀਂ ਲੱਗਦਾ। ਇਸ ਲਈ ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੋਣ ਤਾਂ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ। ਇਹ ਹਨ ਮੁੱਢਲੇ ਲੱਛਣ
1. ਪੈਰਾਂ ਅਤੇ ਅੱਖਾਂ ਹੇਠਾਂ ਸੋਜ
2. ਤੁਰਨ ‘ਤੇ ਛੇਤੀ ਥਕਾਵਟ ਅਤੇ ਸਾਹ ਫ਼ੁੱਲਣਾ।
3. ਰਾਤ ਨੂੰ ਪਿਸ਼ਾਬ ਲਈ ਵਾਰ-ਵਾਰ ਉੱਠਣਾ।
4. ਭੁੱਖ ਨਾ ਲੱਗਣਾ ਅਤੇ ਹਾਜ਼ਮਾ ਠੀਕ ਨਾ ਰਹਿਣਾ।
5. ਖੂਨ ਦੀ ਕਮੀ ਨਾਲ ਸਰੀਰ ਪੀਲਾ ਪੈਣਾ।
ਇਨ੍ਹਾਂ ਸਾਰੇ ਲੱਛਣਾਂ ਦੇ ਸ਼ੁਰੂ ਹੋਣ ‘ਤੇ ਹੀ ਤੁਸੀਂ ਡਾਕਟਰੀ ਜਾਂਚ ਕਰਵਾ ਕੇ ਬੀਮਾਰੀ ਨੂੰ ਸ਼ੁਰੂ ਤੋਂ ਹੀ ਰੋਕ ਸਕਦੇ ਹੋ।