ਗਰਮੀਆਂ ਦਾ ਮੌਸਮ ਆ ਗਿਆ ਹੈ। ਅੱਜ ਅਸੀਂ ਤੁਹਾਨੂੰ ਖੀਰੇ ਨਾਲ ਹੋਣ ਵਾਲੇ ਲਾਭ ਬਾਰੇ ਦੱਸਣ ਜਾ ਰਹੇ ਹਾਂ। ਜਾਣਕਾਰੀ ਅਨੁਸਾਰ ਖੀਰੇ ਨੂੰ ਗਰਮੀ ਦੇ ਮੌਸਮ ਦੀ ਸਬਜ਼ੀ ਮੰਨਿਆ ਜਾਂਦਾ ਹੈ। ਗਰਮੀਆਂ ‘ਚ ਸਾਡੇ ਸਰੀਰ ਅਤੇ ਸਿਹਤ ਦੀ ਰੱਖਿਆ ਲਈ ਵਧੇਰੇ ਡਾਇਟੀਸ਼ੀਅਨ ਖੀਰਾ ਖਾਣ ਜਾਂ ਇਸ ਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਖੀਰਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਅਤੇ ਗਰਮ ਮੌਸਮ ‘ਚ ਵੀ ਸਰੀਰ ਨੂੰ ਐਕਟਿਵ ਬਣਾਈ ਰੱਖਣ ‘ਚ ਸਹਾਇਕ ਹੁੰਦਾ ਹੈ। ਜੇਕਰ ਤੁਸੀਂ ਗਰਮੀ ਦੇ ਮੌਸਮ ‘ਚ ਕਿਤੇ ਬਾਹਰ ਜਾ ਰਹੇ ਹੋ ਤਾਂ ਖੀਰੇ ਦਾ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਲਈ ਕਾਫ਼ੀ ਸਹਾਇਕ ਸਿੱਧ ਹੁੰਦਾ ਹੈ। ਖੀਰੇ ਨੂੰ ਆਪਣੇ ਭੋਜਨ ‘ਚ ਸ਼ਾਮਲ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਇਸ ਦੇ ਕਈ ਗੁਣ ਹਨ। ਕੀ ਤੁਸੀਂ ਜਾਣਦੇ ਹੋ ਕਿ ਇਕ ਖੀਰੇ ਸਰੀਰ ਨੂੰ ਠੰਢਾ ਤਾਂ ਰੱਖਦਾ ਹੀ ਹੈ ਸਗੋਂ ਇਸ ਤੋਂ ਇਲਾਵਾ ਇਸ ਦੇ ਪਾਣੀ ‘ਚ ਸਰੀਰ ਨੂੰ ਕਈ ਤਰ੍ਹਾਂ ਦੀਆਂ ਚੰਗਿਆਈਆਂ ਦੇਣ ਵਾਲੇ ਤੱਤ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਆਓ ਜਾਣੀਏ ਖੀਰੇ ਦੇ ਸਰੀਰ ਨੂੰ ਹੋਣ ਵਾਲੇ ਵੱਖ-ਵੱਖ ਪ੍ਰਕਾਰ ਦੇ ਲਾਭਂ
ਗਰਮੀਆਂ ‘ਚ ਰੱਖੇ ਤਰੋਤਾਜ਼ਾ
ਗਰਮੀਆਂ ‘ਚ ਸਰੀਰ ਦੀ ਨਮੀ ਸਭ ਤੋਂ ਜ਼ਰੂਰੀ ਹੁੰਦੀ ਹੈ। ਖੀਰੇ ਦੇ ਪਾਣੀ ਨੂੰ ਪੀਣ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ ਅਤੇ ਸਰੀਰ ਦਾ ਤਾਪਮਾਨ ਵੀ ਸਹੀਂ ਰਹਿੰਦਾ ਹੈ। ਖੀਰੇ ਦਾ ਸੇਵਨ ਕਰਨ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਦੇ ਹਨ।
ਕੈਂਸਰ ਨਾਲ ਲੜਦਾ ਹੈ
ਪੂਰੀ ਦੁਨੀਆ ‘ਚ 10 ਲੱਖ ਤੋਂ ਵੀ ਵੱਧ ਲੋਕ ਕੈਂਸਰ ਨਾਲ ਪ੍ਰਭਾਵਿਤ ਹਨ। ਇਸ ਕਾਰਨ ਕੈਂਸਰ ਤੋਂ ਬਚਣ ਲਈ ਖੀਰੇ ਦਾ ਪਾਣੀ ਭਰਪੂਰ ਮਾਤਰਾ ‘ਚ ਪੀਣਾ ਲਾਹੇਵੰਦ ਹੈ ਕਿਉਂਕਿ ਇਸ ‘ਚ ਵਿਟਾਮਿਨ, ਖਣਿਜ ਅਤੇ ਕੈਂਸਰ ਵਰਗੀ ਬੀਮਾਰੀ ਤੋਂ ਲੜਣ ਵਾਲੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।
ਵਿਟਾਮਿਨ ਨਾਲ ਭਰਪੂਰ
ਜਦੋਂ ਤੁਸੀਂ ਸਿਰਫ਼ ਪਾਣੀ ਪੀਂਦੇ ਹੋ ਤਾਂ ਉਸ ‘ਚ ਵਿਟਾਮਿਨ ਨਹੀਂ ਹੁੰਦੇ ਪਰ ਜਦੋਂ ਤੁਸੀਂ ਇਕ ਗਿਲਾਸ ਪਾਣੀ ‘ਚ ਤਾਜ਼ਾ ਕੱਟਿਆ ਖੀਰਾ ਮਿਲਾ ਕੇ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਮਿਲ ਜਾਂਦੇ ਹਨ।
ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਸਰੀਰ ਲਈ ਚੰਗਾ ਨਹੀਂ ਹੁੰਦਾ। ਇਸ ਨਾਲ ਦਿਲ ਦੀਆਂ ਕਈਆਂ ਬੀਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ, ਜਿਨ੍ਹਾਂ ‘ਚ ਹਾਰਟ ਅਟੈਕ, ਖੂਨ ਦਾ ਮੋਟਾ ਹੋਣਾ ਆਦਿ ਸ਼ਾਮਲ ਹੁੰਦਾ ਹੈ। ਖੀਰੇ ਦਾ ਪਾਣੀ ਪੀਂਦੇ ਰਹਿਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
ਪੇਟ ਦਰਦ ਤੋਂ ਛੁਟਕਾਰਾ
ਖੀਰੇ ਦਾ ਪਾਣੀ ਪੀਣ ਨਾਲ ਪੇਟ ਦੀਆਂ ਕਈ ਪਰੇਸ਼ਾਨੀਆਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਖੀਰੇ ‘ਚ ਕੈਲੋਰੀ ਨੂੰ ਦੂਰ ਕਰਨ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਕੈਲੋਰੀ ਵਾਲੇ ਭੋਜਨ ਤੋਂ ਛੁਟਕਾਰਾ ਦਿਵਾਉਣ ‘ਚ ਮਦਦਗਾਰ ਸਿੱਧ ਹੁੰਦਾ ਹੈ।
ਚਮੜੀ ਨੂੰ ਪੋਸ਼ਣ
ਖੀਰੇ ‘ਚ ਸੀਲੀਕਾ ਹੁੰਦਾ ਹੈ, ਜੋ ਚਮੜੀ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ। ਖੀਰੇ ਦਾ ਪਾਣੀ ਪੀਣ ਨਾਲ ਚਮੜੀ ‘ਚ ਨਮੀ ਬਣੀ ਰਹਿੰਦੀ ਹੈ ਅਤੇ ਚਮੜੀ ਚਮਕਦਾਰ ਵੀ ਬਣੀ ਰਹਿੰਦੀ ਹੈ।
ਮਾਸਪੇਸ਼ੀਆਂ ਨੂੰ ਤੰਦਰੁਸਤ ਰੱਖੇ
ਇਕ ਗਲਾਸ ਖੀਰੇ ਦਾ ਪਾਣੀ ਪੀਣ ਨਾਲ ਮਾਸਪੇਸ਼ੀਆਂ ਬਿਹਤਰ ਅਤੇ ਸਿਹਤਮੰਦ ਬਣਦੀਆਂ ਹਨ। ਖੀਰੇ ‘ਚ ਮੌਜੂਦ ਸੀਲੀਕਾ ਬਿਹਤਰ ਚਮੜੀ ਦੇ ਨਾਲ-ਨਲ ਮਾਸਪੇਸ਼ੀਆਂ ਦੇ ਨਿਰਮਾਣ ‘ਚ ਵੀ ਸਹਾਇਕ ਸਿੱਧ ਹੁੰਦਾ ਹੈ।
ਸਰੀਰ ਨੂੰ ਕਰੇ ਡੀਟਾਕਸ
ਖੀਰੇ ‘ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ‘ਚ ਸਹਾਈ ਹੁੰਦੇ ਹਨ।















